Veteran Senator and Trump ally Lindsey Graham passes away! He breathed his last at the age of 71
ਦਿੱਗਜ ਸੈਨੇਟਰ ਤੇ ਟਰੰਪ ਦੇ ਕਰੀਬੀ ਲਿੰਡਸੇ ਗ੍ਰਾਹਮ ਦਾ ਹੋਇਆ ਦਿਹਾਂਤ ! 71 ਸਾਲ ਦੀ ਉਮਰ ‘ਚ ਲਿਆ ਆਖ਼ਰੀ ਸਾਹ
Washington (ਆਵਾਜ਼ਿ ਕੌਮ ਬਿਊਰੋ)-ਅਮਰੀਕਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬੇਹੱਦ ਨਜ਼ਦੀਕੀ ਸਿਆਸੀ ਸਹਿਯੋਗੀ ਅਤੇ ਰਿਪਬਲਿਕਨ ਪਾਰਟੀ ਦੇ ਦਿੱਗਜ ਸੀਨੇਟਰ ਲਿੰਡਸੇ ਗ੍ਰਾਹਮ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 71 ਸਾਲ ਦੀ ਉਮਰ ‘ਚ ਆਖ਼ਰੀ ਸਾਹ ਲਿਆ। ਲਿੰਡਸੇ ਗ੍ਰਾਹਮ ਦੇ ਦਫ਼ਤਰ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਸ਼ਨੀਵਾਰ, 11 ਜੁਲਾਈ ਦੀ ਸ਼ਾਮ ਨੂੰ ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਕੀਤੀ। ਗ੍ਰਾਹਮ ਦੱਖਣੀ ਕੈਰੋਲਾਈਨਾ ਸੂਬੇ ਤੋਂ ਪਿਛਲੇ ਦੋ ਦਹਾਕਿਆਂ (2003 ਤੋਂ) ਤੋਂ ਵੀ ਵੱਧ ਸਮੇਂ ਤੋਂ ਸੈਨੇਟਰ ਸਨ। ਉਨ੍ਹਾਂ ਨੂੰ ਅਮਰੀਕਾ ਦੀ ਵਿਦੇਸ਼ ਨੀਤੀ ਵਿੱਚ ਇੱਕ ਬੇਹੱਦ ਪ੍ਰਭਾਵਸ਼ਾਲੀ ਨੇਤਾ ਮੰਨਿਆ ਜਾਂਦਾ ਸੀ। ਰੂਸ-ਯੂਕ੍ਰੇਨ ਜੰਗ ਦੌਰਾਨ ਉਹ ਯੂਕ੍ਰੇਨ ਦੇ ਸਭ ਤੋਂ ਅਹਿਮ ਸਮਰਥਕਾਂ ‘ਚੋਂ ਇੱਕ ਸਨ। ਹਾਲ ਹੀ ਵਿੱਚ ਉਹ ਯੂਕ੍ਰੇਨ ਦੇ ਦੌਰੇ ਤੋਂ ਪਰਤੇ ਸਨ। ਉਨ੍ਹਾਂ ਨੇ ਜੰਗ ਦੌਰਾਨ ਭਾਰਤ ਵੱਲੋਂ ਰੂਸ ਤੋਂ ਤੇਲ ਖਰੀਦਣ ਦੀ ਤਿੱਖੀ ਆਲੋਚਨਾ ਵੀ ਕੀਤੀ ਸੀ, ਹਾਲਾਂਕਿ ਇਸ ਸਾਲ ਦੇ ਸ਼ੁਰੂ ਵਿੱਚ ਉਨ੍ਹਾਂ ਮੰਨਿਆ ਸੀ ਕਿ ਨਵੀਂ ਦਿੱਲੀ ਨੇ ਹੁਣ ਰੂਸ ਤੋਂ ਤੇਲ ਦੀ ਖਰੀਦ ਵਿੱਚ ਕਾਫੀ ਕਟੌਤੀ ਕੀਤੀ ਹੈ। ਸਾਲ 2016 ਦੀਆਂ ਰਾਸ਼ਟਰਪਤੀ ਚੋਣਾਂ ਦੀ ਦੌੜ ਦੌਰਾਨ ਡੋਨਾਲਡ ਟਰੰਪ ਅਤੇ ਲਿੰਡਸੇ ਗ੍ਰਾਹਮ ਵਿਚਾਲੇ ਕਾਫ਼ੀ ਸਿਆਸੀ ਵਿਰੋਧ ਸੀ। ਪਰ ਬਾਅਦ ‘ਚ, ਉਹ ਟਰੰਪ ਦੇ ਸਭ ਤੋਂ ਭਰੋਸੇਮੰਦ ਸਿਆਸੀ ਸਲਾਹਕਾਰਾਂ ਅਤੇ ਨਜ਼ਦੀਕੀ ਦੋਸਤਾਂ ‘ਚ ਸ਼ਾਮਲ ਹੋ ਗਏ। ਡੋਨਾਲਡ ਟਰੰਪ ਨੇ ਗ੍ਰਾਹਮ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ, “ਮੈਂ ਸੈਨੇਟਰ ਲਿੰਡਸੇ ਗ੍ਰਾਹਮ ਨੂੰ ਸਭ ਤੋਂ ਮਹਾਨ ਵਿਅਕਤੀਆਂ ਅਤੇ ਸੈਨੇਟਰਾਂ ਵਿੱਚੋਂ ਇੱਕ ਮੰਨਦਾ ਹਾਂ। ਉਹ ਹਮੇਸ਼ਾ ਦੇਸ਼ ਹਿੱਤ ‘ਚ ਕੰਮ ਕਰਨ ਵਾਲੇ ਇੱਕ ਸੱਚੇ ਅਮਰੀਕੀ ਦੇਸ਼ਭਗਤ ਸਨ। ਉਨ੍ਹਾਂ ਦੀ ਬਹੁਤ ਕਮੀ ਮਹਿਸੂਸ ਹੋਵੇਗੀ।”

