Terrible accident in Algeria! Bus falls into deep ravine, 25 people die
ਅਲਜੀਰੀਆ ‘ਚ ਵਾਪਰਿਆ ਭਿਆਨਕ ਹਾਦਸਾ ! ਡੂੰਘੀ ਖੱਡ ‘ਚ ਡਿੱਗੀ ਬੱਸ, 25 ਲੋਕਾਂ ਦੀ ਮੌਤ
ਅਲਜੀਰੀਆ (ਆਵਾਜ਼ਿ ਕੌਮ ਬਿਊਰੋ)-ਅਲਜੀਰੀਆ ਦੇ ਸਿਵਲ ਪ੍ਰੋਟੈਕਸ਼ਨ ਵਿਭਾਗ ਦੀਆਂ ਮੁੱਢਲੀਆਂ ਰਿਪੋਰਟਾਂ ਅਨੁਸਾਰ ਸ਼ੁੱਕਰਵਾਰ ਨੂੰ ਅਲਜੀਰੀਆ ‘ਚ ਇੱਕ ਬੱਸ ਹਾਦਸੇ ਵਿੱਚ ਘੱਟੋ-ਘੱਟ 25 ਲੋਕਾਂ ਦੀ ਮੌਤ ਹੋ ਗਈ ਤੇ 44 ਹੋਰ ਜ਼ਖਮੀ ਹੋ ਗਏ। ਸੇਤੀਫ ਤੋਂ ਯਾਤਰੀਆਂ ਨੂੰ ਅਲਜੀਰੀਆ ਦੀ ਰਾਜਧਾਨੀ ਅਲਜੀਅਰਸ ਲੈ ਜਾ ਰਹੀ ਬੱਸ ਅਲਜੀਅਰਸ ਤੋਂ ਲਗਭਗ 50 ਕਿਲੋਮੀਟਰ ਦੂਰ ਐਲ ਕਰਮਾ ਖੇਤਰ ਵਿੱਚ ਸੜਕ ਤੋਂ ਫਿਸਲ ਕੇ ਇੱਕ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ 25 ਲੋਕਾਂ ਦੀ ਮੌਤ ਹੋ ਗਈ ਅਤੇ 44 ਹੋਰ ਜ਼ਖਮੀ ਹੋ ਗਏ।

