“People are afraid of the shadow of the murderer, we have made the murderer our home in our hearts.”
“ਲੋਗ ਡਰਤੇ ਹੈਂ ਕਾਤਲ ਕੀ ਪਰਛਾਈਂ ਸੇ , ਹਮ ਨੇ ਕਾਤਲ ਕੇ ਦਿਲ ਮੇਂ ਘਰ ਕਰ ਲੀਆ ॥”
ਬਹਾਦਰ ਲੋਕਾਂ ਦੀ ਕੀ ਪਹਿਚਾਨ ਹੁੰਦੀ ਹੈ ? ਦੁਸ਼ਮਣ ਭਾਂਵੇਂ ਕਿਤਨਾ ਭੀ ਜਾਲਮ ਤੇ ਤਕੜਾ ਕਿਉਂ ਨਾ ਹੋਵੇ , ਪਰ ਬਹਾਦਰ ਲੋਕ ਸਿੱਖ ਤਾਂ ਆਪਣੀ ਪਹਿਚਾਣ ਹਮੇਸ਼ਾ ਇਸ ਪਾਤਸ਼ਾਹੀ ਫੁਰਮਾਨ ਆਧਾਰ “ਜਬ ਆਵ ਕੀ ਆਉਧ ਨਿਧਾਨ ਬਣੇ ,ਅੱਤ ਹੀ ਰਣ ਮੇਂ ਤਬ ਜੂਝ ਮਰੌਂ “ਨਾਲ ਕਾਇਮ ਰੱਖਦੇ ਹਨ । ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ “ਜ਼ਫ਼ਰਨਾਮਾ “ ਲਿਖ ਕੇ ਭਾਈ ਦਇਆ ਸਿੰਘ ਨੂੰ ਭੇਜਿਆ ਸੀ , ਅਤੇ ਹਦਾਇਤ ਕੀਤੀ ਕਿ ਤੂੰ (ਦਇਆ ਸਿੰਘ ) , ਔਰੰਗਜ਼ੇਬ ਨੂੰ “ਜ਼ਫ਼ਰਨਾਮਾ “ ਫੜਾਉਣ ਤੋਂ ਪਹਿਲਾਂ ਦਰਬਾਰ ਵਿਚ ਪੜ ਕੇ ਸੁਣਾਵੀਂ । ਸਾਡੇ ਲਈ ਗੁਰੂ ਦੀ ਦਿਤੀ ਵਿੱਦਿਆ ਦਾ ਇਹ ਅਨੋਖਾ ਢੰਗ ਹੈ , ਜੋ ਹਰ ਹਰ ਜਾਲਮ ਦੇ ਦਿਲ ਨੂੰ ਕਾਬੂ ਵਿਚ ਲਿਆਉੰਦਾ ਹੈ । ਸਿੱਖ ਉਸ ਦੇ ਜ਼ੁਲਮ ਦੀ ਦਾਸਤਾਨ ਨੂੰ ਖੋਲਦਾ ਤੇ ਸਿੱਖ ਉਸੇ ਆਧਾਰ ਤੇ , ਜਾਲਮ ਨੂੰ ਸਜ਼ਾ ਦੇਣ ਦਾ ਹੱਕਦਾਰ ਬਣਦਾ ਹੈ । ਦਸਮ ਪਿਤਾ ਨੇ ਅਜਿਹੀ ਵਿਲੱਖਣ ਬਖਸ਼ਿਸ ਆਪਣੇ ਸਿੱਖ ਨੂੰ ਬਖਸ਼ੀ ਹੈ । ਇਸ ਦਾ ਸੰਸਾਰ ਵਿੱਚ ਕੋਈ ਮੇਲ ਜਾਂ ਸਾਹਨੀ ਨਹੀਂ ਹੈ । ਮੀਰ ਮੰਨੂੰ ਦੇ ਜ਼ੁਲਮ ਨੂੰ ਸਹਿਣ ਸਮੇਂ ਸਿੱਖ ਬੀਬੀਆਂ ਦੇ ਬੱਚੇ ਨੇਜਿਆਂ ਤੇ ਟੰਗੇ ਗਏ । ਜਾਲਮ ਨੇ ਟੋਟੇ ਟੋਟੇ ਕਰ ਗੱਲਾਂ ਵਿਚ ਪਾ ਦਿੱਤੇ । ਪਰ ਮਾਤਾਵਾਂ ਦੀ ਆਵਾਜ਼ ਉੱਤਰ ਵਿਚ ਇਹ ਰਹੀ ਕਿ “ ਮੰਨੂੰ ਸਾਨੂੰ ਵੱਢਦਾ , ਅਸੀਂ ਮੰਨੂੰ ਦੇ ਸੋਏ , ਜਿਉਂ ਜਿਉਂ ਸਾਨੂੰ ਵੱਢਦਾ ਅਸੀਂ ਦੂਣੇ ਚੌਣੇ ਹੋਏ ।”ਅੱਜ ਲਾਲਚੀ ਤੇ ਬੁਜਦਿਲ ਕੁਝ ਯੂ ਕੇ ਦੇ ਕਥਿਤ ਸਿੱਖ ਚਿਹਰੇ ਦੇ ਆਗੂ “ਸੋਮਨਾਥੀਆਂ “ ਦੀ ਨਕਲ ਕਰਦੇ ਹਨ। ਦੁਹਾਈ ਪਾ ਰਹੇ ਹਨ , ਕਿ ਮਰਨ ਦਾ ਡਰ ਹੈ । ਯੂ ਕੇ ਤੇ ਬਾਹਰ ਦੇਸ਼ਾਂ ਵਿਚ ਇਹ ਪਾਖੰਡ ਦਾ ਢੌਂਗ ਕਾਫ਼ੀ ਚਰਚਾ ਵਿਚ ਹੈ । ਸਿਰਫ ਯੂ ਕੇ ਦੇ ਭੱਤੇ ਮਹਿਕਮੇ ਵਿਚੋਂ ਮੁਫ਼ਤ ਸਕਿਊਰਿਟੀ ਖਾਣ ਲਈ ਇਹਨਾ ਦਾ ਮੰਨੂੰ ਵਾਦੀ ਢੌਂਗ ਹੈ , ਸਿੱਖ ਸੰਘਰਸ਼ ਨਾਲ ਇਹਨਾ ਦਾ ਕੋਈ ਵਾਸਤਾ ਨਹੀਂ ਹੈ । ਸੋਮਨਾਥ ਵਿਚਾਰਧਾਰਾ ਕੀ ਹੈ ਕਿ ਮਰੂੰ ਮਰੂੰ ਕਰੀ ਜਾਓ , ਤਰਲੇ ਸਿਆਪੇ ਕਰੀ ਜਾਓ , ਲੁੱਟਣ ਵਾਲਾ “ਮਹਿਮੂਦ ਗਜਨੀ , ਭਾਵੇਂ ਇੱਜ਼ਤ ,ਆਬਰੂ , ਜਾਨ ਮਾਲ ਸਭ ਕੁਝ ਲੁੱਟ ਕੇ ਲੈ ਜਾਵੇ । ਇਸ ਲਈ ਇਹ ਅਜਿਹੇ , ਬਹਿਰੂਪੀਏ , ਸਿੱਖ ਨਹੀਂ ਹਨ । ਇਹ ਉਹਨਾਂ ਵਿੱਚੋਂ ਨਹੀਂ ਹਨ , ਜਿਨਾਂ ਨੇ ਅਜੋਕੇ 1984 ਦੇ ਘੱਲੂਘਾਰੇ ਉਪਰੰਤ ਬੀਤੇ ਸਮੇਂ ਵਿੱਚ ਜਾਲਮਾਂ ਨੂੰ ਚਣੇ ਚਬਾਏ ਹਨ । ਇੰਦਰਾ ਤਖ਼ਤ ਢਾਹ ਕੇ , ਸਿੱਖਾਂ ਦੀ ਬਰਬਾਦੀ ਕਰਕੇ , ਆਪਣੇ ‘ਜਾਲਮ ਦਿਲ ‘ਨੂੰ ਗਲਵੱਕੜੀ ਪਾ ਕੇ ਦਿੱਲੀ ਸਿੰਘਾਸਣ ਲਾਈ ਬੈਠੀ ਸੀ , ਉਸ ਦੇ ‘ਦਿਲ ‘ਦੀ ਰੂਹ ਵਿਚ ਸਤਵੰਤ ਸਿੰਘ, ਬੇਅੰਤ ਸਿੰਘ ਨੇ ਘਰ ਕਰ ਲਿਆ ਸੀ । ਇਸੇ ਤਰਾਂ ਜਿਨਾਂ ਕਾਂਗਰਸੀ ਕਰਿਦਿਆਂ ਨੇ ਮਿੱਟੀ ਦਾ ਤੇਲ ਦੇ ਦੇ ਸਿੱਖ ਸਾੜੇ , ਉਹਨਾਂ ‘ਦਿਲਾਂ ‘ ਦੀਆਂ ਰੂਹਾਂ ਵੀ ਖ਼ਾਲਸੇ ਦੇ ਪੰਜੇ ਦਾ ਸ਼ਿਕਾਰ ਰਹੀਆਂ ਹਨ । ਵੱਡੇ ਘਲੂਘਾਰੇ ਵਿੱਚ ਅਬਦਾਲੀ ਨਾਲ ਸਿੰਘਾਂ ਦੀ ਜੰਗ ਦੌਰਾਨ , ਇੱਕ ਦਿਨ ਵਿੱਚ ਕੋਈ ਪੰਜਾਹ ਹਜ਼ਾਰ ਸਿੱਖ ਸ਼ਹੀਦ ਹੋਏ , ਇਤਿਹਾਸ ਅਨੁਸਾਰ, ਕੌਮ ਦਾ ਅੱਧਾ ਹਿੱਸਾ ਮਾਰਿਆ ਜਾ ਚੁੱਕਾ ਸੀ । ਸ਼ਾਮਾ ਪਈਆਂ ਤੇ ਸਿੱਖਾਂ ਨੇ ਰਹਿਰਾਸ ਉਪਰੰਤ ਅਰਦਾਸ ਕੀਤੀ , “ਹੇ ਸੱਚੇ ਪਾਤਸ਼ਾਹ, ਤੇਰੇ ਭਾਣੇ ਸਦਕਾ ਚਾਰ ਪਹਿਰ ਦਿਨ ਸੁਖ ਨਾਲ ਬਤੀਤ ਹੋਇਆ ਹੈ , ਅਰਦਾਸ ਹੈ ਕੇ ਰਾਤ ਵੀ ਤੇਰੇ ਭਾਣੇ ਵਿਚ ਲੰਘੇ , ਸ਼ਕਤੀ ਦੇਹ ਸਵੇਰ ਹੁੰਦਿਆਂ ਸਾਰ ਤੇਰਾ ਖ਼ਾਲਸਾ ,ਚੜਦੀ ਕਲਾ ਨਾਲ ਜੰਗ ਵਿਚ ਜੂਝੇ “। ਇੰਝ ਹੀ ਹੋਇਆ , ਅਗਲੇ ਦਿਨ ਅਬਦਾਲੀ ਭੱਜ ਉੱਠਿਆ । ਵਾਕਿਏ ਹੀ ਸਿੱਖਾਂ ਦੀ ਅਰਦਾਸ ਤੇ ਗੁਰੂ ਦੀ ਬਖਸ਼ਿਸ ਨੇ ਹੀ ਅਬਦਾਲੀ ਦੀ ਜਾਲਮ ਰੂਹ ਤੇ ਕਬਜ਼ਾ ਕਰਾ ਦਿੱਤਾ । ਸਿੱਖ (ਖ਼ਾਲਸਾ ) ਕੌਮ ਨੇ ਇਤਿਹਾਸ ਦੇ ਹਰ ਪੰਨੇ ਤੇ ਆਪਣੀ ਹੋਂਦ ਦੀ ਦਾਸਤਾਨ ਦੀ ਛਾਪ ਲ਼ਾਈ ਹੈ ਕਿ , “ ਲੋਗ ਡਰਤੇ ਹੈਂ ਕਾਤਲ ਕੀ ਪਰਛਾਂਈਂ ਸੇ , ਹਮ ਨੇ ਕਾਤਲ ਕੇ ਦਿਲ ਮੇਂ ਘਰ ਕਰ ਲੀਆ “ ਜਾਲਮ ਮਸਾ ਰੰਗੜ ਦੀ ਜਾਲਮ ‘ਰੂਹ’ ਤੇ ਵੀ ਕਬਜ਼ਾ ਕਰਕੇ , ਉਸ ਦੀ ਜਾਲਮ ‘ਹੋਂਦ’ ਨੂੰ “ ਸੁੱਖਾ ਸਿੰਘ , ਮਹਿਤਾਬ ਸਿੰਘ “ ਨੇ ਢੁਕਵੀਂ ਸਜ਼ਾ ਦੇ ਕੇ ਖ਼ਤਮ ਕੀਤਾ । ਸਿੱਖ ਧਰਮ ਪੂਜਨੀਕ ਹੈ ਤੇ ਆਪਣੇ ਧਾਰਮਿਕ ਉੱਚ ਅਸਥਾਨਾਂ ਲਈ ਜਾਨ ਤੱਕ ਨਿਛਾਵਰ ਕਰਨ ਵਾਲਾ ਹੀ ਸਿੱਖ ਅਖਵਾਉਂਦਾ ਹੈ । ਜੋ ਲੋਕ ਔਕੜ ਵੇਲੇ ਦੌੜ ਉੱਠਦੇ ਹਨ , ਉਹ ਆਪਣੇ ਧਰਮ ਲਈ ਪੂਜਨੀਕ ਨਹੀਂ ਹੁੰਦੇ । ਸੋਮਨਾਥ ਮੰਦਰ ਤੇ ਹਮਲੇ ਸਮੇਂ ਪੁਜਾਰੀਆਂ ਤੇ ਹਿੰਦੂਆਂ ਨੇ ਜ਼ੁਲਮ ਅੱਗੇ ਗੋਡੇ ਟੇਕ ਦਿੱਤੇ ਸਨ । ਉਹ ਉਸ ਮੰਦਰ ਨੂੰ ਪੂਜਨੀਕ ਨਹੀਂ ਦੱਸ ਸਕੇ , ਉਹਨਾਂ ਨੇ ਬੁਜਦਿਲੀ ਤੇ ਕਾਇਰਤਾ ਦਿਖਾਈ ਸੀ । ਅੱਜ ਵੀ ਉਹ ਨਹੀਂ ਦੱਸਦੇ ਕਿ ਸਾਲ “1026” ਤੇ ਉਪਰੰਤ ਕੀ ਹੋਇਆ ਸੀ । ਸੋਮਨਾਥ ਉਦੋਂ ਤੋਂ ਲੈ ਕੇ ਅੱਜ ਤੱਕ ਖੰਡਰਾਤ ਹੀ ਰਿਹਾ । ਅਖੀਰ ਬਣਿਆ ਤਦ ਜਦ ਕਿ 1955 ਵਿੱਚ ਭਾਰਤੀ ਪਾਰਲੀਮੈਂਟ ਵਿੱਚੋਂ ਗਰਾਂਟ ਪੈਸੇ ਦੀ ਲੈ ਕੇ ਬਣਵਾਇਆ ਗਿਆ । ਪਰ ਸਿੱਖਾਂ ਨੇ ਢਠਾ ਅਕਾਲ ਤਖ਼ਤ , ਆਪਣੇ ਸ਼ੁੰਭ ਕਮਲਾਂ ਤੇ ਹਿਂਮਤ ਨਾਲ ਬਣਾਇਆ । ਇਸ ਲਈ ਸਿੱਖ ਕਿਸੇ ਵੀ ਖੇਤਰ ਵਿਚ ਸਰਕਾਰੀ ਭੱਤਿਆਂ ਦਾ ਢੌਂਗ ਨਹੀਂ ਕਰਦਾ । ਇਹ ਕੁਝ ਆਏ ਇਕੜ , ਦੁਕੜ ਉਹਨਾਂ ਢੌਂਗੀਆਂ ਦਾ ਕਿੱਤਾ ਹੈ , ਜੋ ਕੁਝ ਦੇਸ਼ , ਬਦੇਸ਼ ਦੇ ਸਰਕਾਰੀ ਟੁਕੜਿਆਂ ਖਾਤਰ ਬੁਜਦਿਲੀ ਤੇ ਕਾਇਰਤਾ ਦਾ ਪ੍ਰਚਾਰ ਕਰਦੇ ਹਨ । ਕਿ ਸਾਨੂੰ ਕੋਈ ਦੱਬ ਲਊ , ਮਾਰ ਜਾਊ । ਇਹ ਨਕਲੀ ਪੁਣਾਂ ਸਿੱਖ ਸੋਚ ਨਹੀਂ ਹੈ । ਅਜਿਹੀ ਨਿਪੁੰਸਕ ਵਿਚਾਰਧਾਰਾ ਨੂੰ ਕੌਮ ਵਿੱਚ ਵਾੜਨ ਰਹੇ ਹਨ , ਸਿੱਖ ਕੌਮ ਤੇ ਸਿੱਖ ਸੰਘਰਸ਼ ਨੂੰ ਧੋਖਾ ਦੇ ਰਹੇ ਹਨ । ਅਜਿਹੇ ਲੋਕ , ਕਾਇਰਤਾ ਦੇ ਖਾਤੇ ਵਿੱਚ ਕੁੱਲੀ ਪਾਈ ਬੈਠੇ ਹਨ । –
-ਪਰਮਿੰਦਰ ਸਿੰਘ ਬੱਲ
President, Sikh Fedration, U.K.
Email:psbal46@gmail.com

