Houthi rebels attack Indian plane near Yemen, all 13 Indians on board safe
ਯਮਨ ਨੇੜੇ ਭਾਰਤੀ ਜਹਾਜ਼ ‘ਤੇ ਹੂਤੀ ਬਾਗੀਆਂ ਦਾ ਹਮਲਾ, ਜਹਾਜ਼ ‘ਚ ਸਵਾਰ ਸਾਰੇ 13 ਭਾਰਤੀ ਸੁਰੱਖਿਅਤ
ਚੰਡੀਗੜ੍ਹ, 5 ਅਗਸਤ (ਆਵਾਜ਼ਿ ਕੌਮ ਬਿਊਰੋ)- ਯਮਨ ਦੇ ਤੱਟ ਤੋਂ ਦੂਰ ਲਾਲ ਸਾਗਰ ਵਿੱਚ ਇੱਕ ਭਾਰਤੀ ਝੰਡੇ ਵਾਲੇ ਵਪਾਰਕ ਜਹਾਜ਼ ‘ਤੇ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਹਮਲਾ ਈਰਾਨ ਨਾਲ ਜੁੜੇ ਹੂਤੀ ਬਾਗੀਆਂ ਵੱਲੋਂ ਕੀਤਾ ਗਿਆ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਵਿਸਫੋਟਕਾਂ ਨਾਲ ਭਰੀ ਇੱਕ ਆਤਮਘਾਤੀ ਕਿਸ਼ਤੀ ਜਹਾਜ਼ ਨਾਲ ਟਕਰਾ ਗਈ, ਜਿਸ ਕਾਰਨ ਜਹਾਜ਼ ਡੁੱਬ ਗਿਆ। ਹਾਲਾਂਕਿ, ਜਹਾਜ਼ ‘ਚ ਸਵਾਰ ਸਾਰੇ 13 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ‘ਐਮਐਸਵੀ ਫੈਜ਼ ਨੂਰ-ਏ-ਔਲੀਆ’ ਜਹਾਜ਼ ‘ਤੇ ਹਮਲੇ ਦੀ ਨਿੰਦਾ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਵਿੱਚ ਭਾਰਤੀ ਦੂਤਾਵਾਸ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਚਾਲਕ ਦਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਯਮਨ ਦੇ ਅਧਿਕਾਰੀਆਂ ਨਾਲ ਸਹਿਯੋਗ ਕਰ ਰਿਹਾ ਹੈ।

