Congress’s infighting is not stopping: Congress leaders are facing each other in Malerkotla too
ਨਹੀਂ ਰੁਕ ਰਿਹਾ ਕਾਂਗਰਸ ਦਾ ਕਾਟੋ-ਕਲੇਸ਼: ਮਲੇਰਕੋਟਲਾ ਵਿੱਚ ਵੀ ਕਾਂਗਰਸੀ ਆਗੂ ਹੋਏ ਇੱਕ-ਦੂਜੇ ਦੇ ਸਾਹਮਣੇ
ਮਲੇਰਕੋਟਲਾ, (ਆਵਾਜ਼ਿ ਕੌਮ ਬਿਊਰੋ)-ਪੰਜਾਬ ਵਿੱਚ ਕਾਂਗਰਸ ਦੇ “ਹਰ ਬੂਥ ਕਾਂਗਰਸ ਮਜ਼ਬੂਤ” ਮੁਹਿੰਮ ਦੇ ਆਖਰੀ ਦਿਨ ਦੀ ਸ਼ੁਰੂਆਤ ਵਿੱਚ ਮਲੇਰਕੋਟਲਾ ਜ਼ਿਲ੍ਹੇ ਦੇ ਕਾਂਗਰਸੀ ਆਗੂ ਇੱਕ-ਦੂਜੇ ਦੇ ਸਾਹਮਣੇ ਹੋ ਗਏ। ਪੰਜਾਬ ਇੰਚਾਰਜ ਭੁਪੇਸ਼ ਬਘੇਲ ਦੇ ਸੂਬੇ ਦੇ ਦੌਰੇ ਦਾ ਅੱਜ ਆਖਰੀ ਦਿਨ ਹੈ, ਉਨ੍ਹਾਂ ਦੀਆਂ ਮੀਟਿੰਗਾਂ ਜੋ ਪਹਿਲੇ ਦਿਨ ਤੋਂ ਹੋ ਰਿਹਾ ਹੈ ਉਹ ਅੱਜ ਵੀ ਜਾਰੀ ਰਿਹਾ, ਮਤਲਬ ਕਿ ਅੱਜ ਵੀ ਮੀਟਿੰਗ ਦੌਰਾਨ ਹੰਗਾਮਾ ਹੋਇਆ। ਇਹ ਸਾਰਾ ਮਾਮਲਾ ਉਦੋਂ ਸ਼ੁਰੂ ਹੋਇਆ ਜਦੋਂ ਸਾਬਕਾ ਵਿਧਾਇਕ ਜਸਵੀਰ ਸਿੰਘ ਜੱਸੀ ਨੇ ਸਟੇਜ ‘ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ, ਤਾਂ ਰਜ਼ੀਆ ਸੁਲਤਾਨਾ ਦਾ ਸਮਰਥਨ ਕਰਨ ਵਾਲੇ ਕਾਂਗਰਸੀ ਆਗੂਆਂ ਨੇ ਉਨ੍ਹਾਂ ਨੂੰ ਰੋਕ ਦਿੱਤਾ। ਇਸ ਮੌਕੇ ‘ਤੇ, ਦੋਵਾਂ ਪਾਸਿਆਂ ਦੇ ਵਰਕਰਾਂ ਨੇ ਆਪਣੇ-ਆਪਣੇ ਆਗੂਆਂ ਦੇ ਸਮਰਥਨ ਵਿੱਚ ਨਾਅਰੇਬਾਜ਼ੀ ਕੀਤੀ। ਜਦੋਂ ਸਥਿਤੀ ਗਰਮ ਹੋ ਗਈ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਖੁਦ ਸਟੇਜ ਤੋਂ ਹੇਠਾਂ ਆਏ ਅਤੇ ਪਾਰਟੀ ਵਰਕਰਾਂ ਨੂੰ ਸ਼ਾਂਤ ਕੀਤਾ। ਦੱਸ ਦਈਏ ਕਿ ਪੰਜਾਬ ਇੰਚਾਰਜ ਭੁਪੇਸ਼ ਬਘੇਲ 31 ਜੁਲਾਈ ਤੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦਾ ਦੌਰਾਨ ਕਰਕੇ ਵਰਕਰਾਂ ਦੀ ਨਬਜ਼ ਟਟੋਲ ਰਹੇ ਅਤੇ ਅਖੀਰ ਆਪਣੀ ਰਿਪੋਰਟ ਹਾਈਕਮਾਂਡ ਨੂੰ ਸੌਂਪਣਗੇ। ਉਨ੍ਹਾਂ ਦੀ ਜ਼ਿਮੇਵਾਰੀ ਪੰਜਾਬ ਅੰਦਰ ਕੀ ਕੁੱਝ ਹੋ ਰਿਹਾ ਹੈ ਉਸ ਦੀ ਰਿਪੋਰਟ ਹਾਈਕਮਾਂਡ ਨੂੰ ਸੌਂਪਣੀ ਹੈ, ਅਤੇ ਸਾਰੇ ਲੀਡਰਾਂ ਨੂੰ ਨਾਲ ਲੈ ਕੇ ਚੱਲਣਾ ਹੈ, ਪਰ ਚੰਨੀ ਧੜੇ ਨੇ ਸਾਰੀਆਂ ਹੀ ਮੀਟਿੰਗਾਂ ਤੋਂ ਦੂਰੀ ਬਣਾਈ ਰੱਖੀ।

