Drone found in fields of village Gehle Wala
ਪਿੰਡ ਗਹਿਲੇ ਵਾਲਾ ਦੇ ਖੇਤਾਂ ‘ਚੋਂ ਮਿਲਿਆ ਡਰੋਨ
ਫਾਜ਼ਿਲਕਾ, (ਆਵਾਜ਼ਿ ਕੌਮ ਬਿਊਰੋ)-ਥਾਣਾ ਸਦਰ ਜਲਾਲਾਬਾਦ ਅਧੀਨ ਪੈਂਦੀ ਚੌਂਕੀ ਘੁਬਾਇਆ ਦੇ ਇੰਚਾਰਜ ਐੱਚ.ਸੀ ਅਭਿਸ਼ੇਕ ਸ਼ਰਮਾ ਸਮੇਤ ਪੁਲਸ ਪਾਰਟੀ ਵੱਲੋਂ ਖੇਤਾਂ ਵਿਚੋਂ ਡਰੋਨ ਬਰਾਮਦ ਕੀਤਾ ਹੈ। ਇਸ ਦੇ ਨਾਲ ਹੀ ਇਕ ਪਿਸਟਲ ਵੀ ਬਰਾਮਦ ਕੀਤੀ ਗਈ ਹੈ। ਜਾਣਕਾਰੀ ਮੁਤਾਬਕ, ਜਦੋਂ ਪੁਲਸ ਪਾਰਟੀ ਗਸ਼ਤ ਦੌਰਾਨ ਪਿੰਡ ਚੱਕ ਬਜੀਦਾ ਪੁੱਜੀ ਤਾਂ ਇੰਸਪੈਕਟਰ ਸੰਦੀਪ ਮਲਿਕ ਕੰਪਨੀ ਕਮਾਂਡਰ ਚੌਂਕੀ ਬੀ.ਐੱਸ.ਐੱਫ ਟਾਹਲੀ ਵਾਲਾ ਵੱਲੋਂ ਸੂਚਨਾ ਮਿਲੀ ਕਿ ਬਲਦੇਵ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਪਿੰਡ ਗਹਿਲੇ ਵਾਲਾ ਦੇ ਝੋਨੇ ਦੇ ਖੇਤ ਵਿਚ ਇਕ ਡਰੋਨ ਡਿਗਿਆ ਹੋਇਆ ਪਿਆ ਹੈ। ਜਿਸ ‘ਤੇ ਐੱਚ.ਸੀ ਅਭਿਸ਼ੇਕ ਸ਼ਰਮਾ ਸਮੇਤ ਪੁਲਸ ਪਾਰਟੀ ਮੌਕੇ ਵਾਲੀ ਥਾਂ ‘ਤੇ ਪੁੱਜੀ ਤਾਂ ਉਨ੍ਹਾਂ ਦੇ ਦੱਸੇ ਮੁਤਾਬਕ ਝੋਨੇ ਦੇ ਖੇਤ ਸਰਚ ਕੀਤੀ ਤਾਂ ਇਕ ਡਰੋਨ ਮਾਰਕਾ ਡੀ.ਜੇ.ਆਈ. ਜਿਸ ‘ਤੇ ਇਕ ਪੱਖ ਪਰ MAVIC 4 PRO ਲਿਖਿਆ ਹੋਇਆ ਸੀ ਅਤੇ ਇਕ ਪਿਸਟਲ ਸਮੇਤ 02 ਮੈਗਜ਼ੀਨ ਅਤੇ 04 ਜ਼ਿੰਦਾ ਰੌਂਦ ਮਿਲੇ।

