Jagtar Singh Hawara gets parole
ਜਗਤਾਰ ਸਿੰਘ ਹਵਾਰਾ ਨੂੰ ਮਿਲੀ ਪੈਰੋਲ
ਚੰਡੀਗੜ੍ਹ, (ਆਵਾਜ਼ਿ ਕੌਮ ਬਿਊਰੋ)-ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਮਨਜ਼ੂਰ ਕਰ ਲਈ ਗਈ ਹੈ। ਇੱਕ ਵੀਡੀਓ ਸੰਦੇਸ਼ ਵਿੱਚ ਸੰਤ ਰਾਜਾ ਰਾਮ ਸਿੰਘ ਨੇ ਦੱਸਿਆ ਕਿ ਭਾਈ ਜਗਤਾਰ ਸਿੰਘ ਹਵਾਰਾ 1-2 ਦਿਨਾਂ ਦੀ ਪੈਰੋਲ ’ਤੇ ਬਹੁਤ ਜਲਦ ਬਾਹਰ ਆਉਣਗੇ ਅਤੇ ਆਪਣੀ ਬਿਮਾਰ ਮਾਤਾ ਜੀ ਦਾ ਹਾਲ-ਚਾਲ ਜਾਣਨਗੇ। ਸਿੱਖ ਪੰਥ ਨੂੰ ਇਸ ਇਤਿਹਾਸਕ ਪਲ ਦੀ ਲੰਬੇ ਸਮੇਂ ਤੋਂ ਉਡੀਕ ਸੀ।
ਇਹ ਖ਼ਬਰ ਸੋਸ਼ਲ ਮੀਡੀਆ ’ਤੇ ਤੈਰ ਰਹੀਆਂ ਖ਼ਬਰਾਂ ਅਨੁਸਾਰ ਹੈ। ‘ਆਵਾਜ਼ਿ ਕੌਮ’ ਅਖ਼ਬਾਰ ਇਸ ਦੀ ਮੁਕੰਮਲ ਪੁਸ਼ਟੀ ਨਹੀਂ ਕਰਦਾ। ਮੁਕੰਮਲ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

