Spain outraged by Italy’s strictness! Major trouble for passengers at many airports including Barcelona
ਇਟਲੀ ਦੀ ਸਖ਼ਤੀ ਤੋਂ ਭੜਕਿਆ ਸਪੇਨ! ਬਾਰਸੀਲੋਨਾ ਸਣੇ ਕਈ ਹਵਾਈ ਅੱਡਿਆਂ ‘ਤੇ ਮੁਸਾਫ਼ਰਾਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ
ਮਿਲਾਨ, ਇਟਲੀ (ਆਵਾਜ਼ਿ ਕੌਮ ਬਿਊਰੋ)-ਸਪੇਨ ਨੇ ਇਟਲੀ ਨੂੰ ਵੱਡਾ ਝਟਕਾ ਦਿੱਤਾ ਹੈ। ਇੱਥੋਂ ਦੇ ਪ੍ਰਮੁੱਖ ਹਵਾਈ ਅੱਡਿਆਂ ਬਾਰਸੀਲੋਨਾ, ਪਾਲਮਾ ਡੇ ਮੋਰਕਾ ਅਤੇ ਮਨੋਰਕਾ ਵਿਖੇ ਇਟਲੀ ਤੋਂ ਗਏ ਹੋਏ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦਾ ਮੁੱਖ ਕਾਰਨ ਸਪੇਨ ਤੋਂ ਇਟਲੀ ਆਉਣ ਵਾਲੇ ਯਾਤਰੀਆਂ ਦੀ ਖੱਜਲ ਖੁਆਰੀ ਨੂੰ ਮੰਨਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਅਫਰੀਕੀ ਮੂਲ ਦੇ ਬਹੁਤ ਸਾਰੇ ਲੋਕ ਸਪੇਨ ਦੀ ਸਰਹੱਦ ਟੱਪ ਕੇ ਗੈਰ-ਕਾਨੂੰਨੀ ਤਰੀਕੇ ਨਾਲ ਇਕ ਟਾਪੂ ਉੱਤੇ ਪਹੁੰਚ ਗਏ ਸਨ ਜਿਸ ਦੇ ਫਲਸਰੂਪ ਇਟਲੀ ਸਰਕਾਰ ਨੇ ਸਖ਼ਤ ਫ਼ੈਸਲੇ ਲਿਆ ਸੀ ਅਤੇ ਸਪੇਨ ਤੋਂ ਆਉਣ ਵਾਲੇ ਯਾਤਰੀਆਂ ਦੀ ਲੋੜ ਤੋਂ ਵੱਧ ਪੁੱਛ ਪੜਤਾਲ ਹੋ ਰਹੀ ਸੀ ਅਤੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਟਲੀ ਦੀ ਬਾਰਡਰ ਪੁਲਸ ਦਾ ਮੰਨਣਾ ਹੈ ਕਿ ਸਪੇਨ ਵਿਚ ਗਲਤ ਢੰਗ ਨਾਲ ਦਾਖਲ ਹੋਏ ਸ਼ਰਨਾਰਥੀ ਯੂਰਪੀਅਨ ਯੂਨੀਅਨ ਸਰਹੱਦੀ ਕਾਨੂੰਨਾਂ ਦਾ ਫਾਇਦਾ ਲੈ ਕੇ ਇਟਲੀ ਵਿੱਚ ਦਾਖਲ ਹੋ ਸਕਦੇ ਸਨ, ਜਿਸ ਦੇ ਫਲਸਰੂਪ ਸਥਾਨਕ ਹਵਾਈ ਅੱਡਿਆਂ ਤੇ ਸਖ਼ਤੀ ਕਰਨ ਲਈ ਆਖਿਆ ਗਿਆ ਹੈ। ਇਟਲੀ ਸਰਕਾਰ ਦੇ ਇਸ ਰਵੱਈਏ ਤੇ ਸਪੇਨ ਵੱਲੋਂ ਇਤਰਾਜ਼ ਕੀਤਾ ਗਿਆ ਸੀ ਅਤੇ ਇਟਲੀ ਤੋਂ ਸਪੇਨ ਆਉਣ-ਜਾਣ ਵਾਲੀਆਂ ਫਲਾਈਟਾਂ ਲਈ ਕੁਝ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਤਰਾਂ ਮੁਤਾਬਕ ਸਪੇਨ ਦੇ ਬਹੁਤ ਸਾਰੇ ਅਧਿਕਾਰੀ ਹੜਤਾਲ ‘ਤੇ ਗਏ ਹੋਏ ਹਨ ਜਿਸ ਕਰ ਸਭ ਵਾਪਰਿਆ ਹੈ, ਪਰ ਅੰਦਰਲੇ ਹਾਲਾਤ ਕੁਝ ਹੋਰ ਹੀ ਬਿਆਨ ਕਰ ਰਹੇ ਹਨ।

