Simranjit Singh Mann’s arrest in an injured condition has become a mystery?
ਸਿਮਰਨਜੀਤ ਸਿੰਘ ਮਾਨ ਦੀ ਫੱਟੜ ਹਾਲਤ ‘ਚ ਗ੍ਰਿਫ਼ਤਾਰੀ ਬਣੀ ਬੁਝਾਰਤ?
ਚੰਡੀਗੜ੍ਹ, (ਆਵਾਜ਼ਿ ਕੌਮ ਬਿਊਰੋ)-ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਫੱਟੜ ਹਾਲਤ ‘ਚ ਦਿਖੇ, ਜਦੋਂ ਉਨ੍ਹਾਂ ਨੂੰ ਚੰਡੀਗੜ੍ਹ ਪੁਲਿਸ ਨੇ ਕਾਬੂ ਕੀਤਾ, ਪਰ ਇਹ ਸਵਾਲ ਖੜਾ ਹੈ ਕਿ ਕੀ ਸਿਮਰਨਜੀਤ ਮਾਨ ਕਦੋਂ ਅਤੇ ਕਿਵੇਂ ਜ਼ਖ਼ਮੀ ਹੋਏ, ਸਿਰ ਨੂੰ ਪੱਟੀਆਂ ਕਿਸ ਹਸਪਤਾਲ ਵਿੱਚ ਬੰਨ੍ਹੀਆਂ, ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਲਈ ਜਦੋਂ ਖੋਜ਼ ਕੀਤੀ ਤਾਂ, ਅਸਲੀਅਤ ਕੁੱਝ ਹੋਰ ਹੀ ਨਿਕਲੀ। ਸਿਮਰਨਜੀਤ ਸਿੰਘ ਮਾਨ ਨੇ ਰਾਜ ਭਵਨ ਪਹੁੰਚਣ ਲਈ ਇਹ ਜ਼ਖ਼ਮੀ ਹੋਣ ਦਾ ਸਵਾਂਗ ਰਚਿਆ ਸੀ, ਹੋਇਆ ਇਹ ਕਿ ਉਹ ਰਾਜ ਭਵਨ ਦੇ ਨੇੜੇ ਹੀ ਕਿਸੇ ਕੋਠੀ ਵਿੱਚ ਕੱਲ੍ਹ ਹੀ ਪੁੱਜ ਗਏ ਸੀ ਅਤੇ ਉੱਥੇ ਹੀ ਠਹਿਰੇ ਹੋਏ ਸੀ, ਜੇਕਰ ਉਹ ਸਿੱਧੇ ਤੌਰ ਤੇ ਰਾਜ ਭਵਨ ਵੱਲ ਜਾਂਦੇ ਤਾਂ ਉਨ੍ਹਾਂ ਨੂੰ ਕਿਸੇ ਨੇ ਲੰਘਣ ਜਾਂ ਫਿਰ ਜਾਣ ਨਹੀਂ ਸੀ ਦੇਣਾ, ਉਨ੍ਹਾਂ ਫਿਰ ਇਹ ਤਰੀਕਾ ਲੱਭਿਆ ਕਿ ਜੇਕਰ ਉਹ ਭੇਸ ਬਦਲ ਕੇ ਪੱਟੀਆਂ ਬੰਨ੍ਹ ਕੇ ਫੱਟੜ ਦਿਖਣ ਦਾ ਦਿਖਾਵਾ ਕਰ ਲੈਣ ਤਾਂ ਪੁਲਿਸ ਨੂੰ ਪਤਾ ਨਹੀਂ ਲੱਗੇਗਾ ਅਤੇ ਪੁਲਿਸ ਉਨ੍ਹਾਂ ਨੂੰ ਫੜੇਗੀ ਨਹੀਂ। ਹੋਇਆ ਵੀ ਇਸੇ ਤਰ੍ਹਾਂ ਹੀ, ਕਿ ਉਹ ਰਾਜ ਭਵਨ ਦੇ ਨੇੜਲੇ ਬੈਰੀਕੇਡ ਤੱਕ ਪਹੁੰਚ ਗਏ ਸੀ, ਪਰ ਫਿਰ ਵੀ ਸੁਰੱਖਿਆ ਕਰਮਚਾਰੀਆਂ ਨੂੰ ਉਨ੍ਹਾਂ ਨੂੰ ਸ਼ੱਕ ਪੈ ਗਿਆ ਅਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਲਿਜਾਇਆ ਗਿਆ। ਅਦਾਰਾ ‘ਆਵਾਜ਼ਿ ਕੌਮ’ ਯੂ. ਕੇ. ਇਸ ਦੀ ਪੁਸ਼ਟੀ ਨਹੀਂ ਕਰਦਾ।

