3 girls missing from Patiala school
ਪਟਿਆਲਾ ਦੇ ਸਕੂਲ ‘ਚੋਂ ਗਾਇਬ ਹੋਈਆਂ 3 ਕੁੜੀਆਂ!
ਪਟਿਆਲਾ (ਆਵਾਜ਼ਿ ਕੌਮ ਬਿਊਰੋ)-ਪਟਿਆਲਾ ਦੇ ਇਕ ਨਿੱਜੀ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਕੱਲ੍ਹ ਦੁਪਹਿਰ ਤੋਂ ਸਕੂਲ ਦੇ ਵਿੱਚੋਂ ਗਾਇਬ ਹੋ ਗਈਆਂ ਅਤੇ ਇਸ ਤੋਂ ਬਾਅਦ ਦੇਰ ਰਾਤ ਤੱਕ ਬੱਚਿਆਂ ਦੇ ਮਾਪੇ ਥਾਣੇ ਦੇ ਵਿਚ ਬੱਚੀਆਂ ਦੀ ਭਾਲ ਦੇ ਲਈ ਭਟਕਦੇ ਦਿਖਾਈ ਦਿੱਤੇ। ਇਸ ਸਬੰਧੀ ਸਬੰਧਤ ਥਾਣੇ ਸਿਵਲ ਲਾਈਨ ਦੇ ਐੱਸ. ਐੱਚ. ਓ. ਦੇ ਦੁਆਰਾ ਦਿੱਤੀ ਜਾਣਕਾਰੀ ਦੇ ਮੁਤਾਬਕ ਇਨ੍ਹਾਂ ਬੱਚੀਆਂ ਨੂੰ ਲੱਭਣ ਦੇ ਲਈ ਜੰਗੀ ਪੱਧਰ ਦੇ ਉੱਪਰ ਭਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਕੱਲ ਵੀ ਰਾਤ 2 ਵਜੇ ਤੱਕ ਸ਼ਹਿਰ ਦੇ ਸੀ.ਸੀ.ਟੀ.ਵੀ. ਖੰਗਾਲੇ ਗਏ। ਦੱਸ ਦਈਏ ਕਿ ਲੜਕੀਆਂ ਦਾ ਇਸੇ ਤਰ੍ਹਾਂ ਦੇ ਨਾਲ ਸਕੂਲ ਦੇ ਵਿਚੋਂ ਗਾਇਬ ਹੋਣਾ ਆਪਣੇ ਆਪ ਦੇ ਵਿਚ ਕਈ ਸਵਾਲ ਖੜੇ ਕਰ ਰਿਹਾ ਹੈ।

