New Zealand to make Chinese spying public! Several reports released
ਚੀਨ ਦੀ ਜਾਸੂਸੀ ਨੂੰ ਜਨਤਕ ਕਰੇਗਾ ਨਿਊਜ਼ੀਲੈਂਡ ! ਕਈ ਰਿਪੋਰਟਾਂ ਕੀਤੀਆਂ ਜਾਰੀ
Auckland, (ਆਵਾਜ਼ਿ ਕੌਮ ਬਿਊਰੋ)-ਨਿਊਜ਼ੀਲੈਂਡ ਸਰਕਾਰ ਨੇ ਚੀਨ ਦੁਆਰਾ ਕੀਤੀ ਜਾ ਰਹੀ ਜਾਸੂਸੀ ਅਤੇ ਵਿਦੇਸ਼ੀ ਦਖਲਅੰਦਾਜ਼ੀ ਨੂੰ ਹੁਣ ਗੁਪਤ ਨਾ ਰੱਖਣ ਅਤੇ ਖੁੱਲ੍ਹ ਕੇ ਜਨਤਕ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਨਿਊਜ਼ੀਲੈਂਡ ਚੀਨ ਨਾਲ ਆਪਣੇ ਮਜ਼ਬੂਤ ਆਰਥਿਕ ਅਤੇ ਵਪਾਰਕ ਸਬੰਧਾਂ ਕਾਰਨ ਅਜਿਹੇ ਮਾਮਲਿਆਂ ‘ਤੇ ਖੁੱਲ੍ਹ ਕੇ ਬੋਲਣ ਤੋਂ ਗੁਰੇਜ਼ ਕਰਦਾ ਸੀ। ਪਰ ਹੁਣ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੇ ਚੀਨ ਵੱਲੋਂ ਨਿਊਜ਼ੀਲੈਂਡ ਦੇ ਸਿਆਸੀ, ਅਕਾਦਮਿਕ ਅਤੇ ਸਥਾਨਕ ਭਾਈਚਾਰਿਆਂ ‘ਚ ਕੀਤੀ ਜਾ ਰਹੀ ਘੁਸਪੈਠ ਬਾਰੇ ਜਨਤਕ ਰਿਪੋਰਟਾਂ ਜਾਰੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਕੁਝ ਮੀਡੀਆ ਰਿਪੋਰਟਾਂ ‘ਚ ਦੱਸਿਆ ਗਿਆ ਹੈ ਕਿ ਚੀਨ ਨਿਊਜ਼ੀਲੈਂਡ ਵਿੱਚ ਰਹਿ ਰਹੇ ਚੀਨੀ ਮੂਲ ਦੇ ਨਾਗਰਿਕਾਂ ‘ਤੇ ਦਬਾਅ ਬਣਾਉਣ, ਸਰਕਾਰੀ ਨੀਤੀਆਂ ਨੂੰ ਪ੍ਰਭਾਵਿਤ ਕਰਨ ਅਤੇ ਨਾਜ਼ੁਕ ਜਾਣਕਾਰੀ ਚੋਰੀ ਕਰਨ ਲਈ ਜਾਸੂਸੀ ਨੈੱਟਵਰਕ ਦੀ ਵਰਤੋਂ ਕਰ ਰਿਹਾ ਹੈ। ਨਿਊਜ਼ੀਲੈਂਡ ਆਪਣੇ ਪੱਛਮੀ ਭਾਈਵਾਲਾਂ (ਅਮਰੀਕਾ, ਬ੍ਰਿਟੇਨ, ਆਸਟ੍ਰੇਲੀਆ ਅਤੇ ਕੈਨੇਡਾ) ਨਾਲ ਮਿਲ ਕੇ ਆਪਣੀ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰ ਰਿਹਾ ਹੈ। ਇਸ ਨਵੀਂ ਪਾਰਦਰਸ਼ੀ ਨੀਤੀ ਦਾ ਮਕਸਦ ਦੇਸ਼ ਦੇ ਨਾਗਰਿਕਾਂ ਨੂੰ ਜਾਸੂਸੀ ਦੇ ਖ਼ਤਰਿਆਂ ਤੋਂ ਜਾਗਰੂਕ ਕਰਨਾ ਅਤੇ ਚੀਨ ਨੂੰ ਸਪੱਸ਼ਟ ਸੰਦੇਸ਼ ਦੇਣਾ ਹੈ।

