Rahul Gandhi reached the police station in the pellet gun case, allegations of firing were made during the Kakraoch Janata Party’s protest
ਪੈਲੇਟ ਗਨ ਮਾਮਲੇ ‘ਚ ਥਾਣੇ ਪਹੁੰਚੇ ਰਾਹੁਲ ਗਾਂਧੀ, ਕਾਕਰੋਚ ਜਨਤਾ ਪਾਰਟੀ ਦੇ ਧਰਨੇ ਦੌਰਾਨ ਲੱਗੇ ਸੀ ਫਾਇਰਿੰਗ ਦੇ ਦੋਸ਼
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸ਼ੁੱਕਰਵਾਰ ਨੂੰ ਸੰਸਦ ਮਾਰਗ ਸਥਿਤ ਪੁਲਸ ਡਿਪਟੀ ਕਮਿਸ਼ਨਰ (ਡੀਸੀਪੀ) ਦਫ਼ਤਰ ਪਹੁੰਚੇ। ਰਾਹੁਲ ਨੇ ਨੀਟ ਪੇਪਰ ਲੀਕ ਦੇ ਵਿਰੋਧ ‘ਚ 20 ਜੁਲਾਈ ਨੂੰ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੌਰਾਨ ਪੈਲੇਟ ਗਨ ਦੇ ਛਰਰੇ ਲੱਗਣ ਨਾਲ ਜ਼ਖ਼ਮੀ ਹੋਏ 19 ਸਾਲਾ ਨੌਜਵਾਨ ਸਾਹਿਲ ਲੋਚਬ ਦੇ ਮਾਮਲੇ ‘ਚ ਐੱਫਆਈਆਰ ਦਰਜ ਕਰਵਾਉਣ ਦੀ ਮੰਗ ਕੀਤੀ। ਲੋਚਬ ਅਤੇ ਉਸ ਦੇ ਪਰਿਵਾਰ ਦਾ ਦੋਸ਼ ਹੈ ਕਿ ਉਹ ਦਿੱਲੀ ‘ਚ ਸੰਸਦ ਮਾਰਗ ਦੌਰਾਨ ਪੁਲਸ ਕਾਰਵਾਈ ‘ਚ ਪੈਲੇਟ ਗਨ ਦੇ ਛਰਰੇ ਨਾਲ ਉਹ ਜ਼ਖ਼ਮੀ ਹੋ ਗਿਆ ਸੀ। ਰਾਹੁਲ ਗਾਂਧੀ ਨੇ ਜੁਲਾਈ ‘ਚ ਇਕ ਪੱਤਰਕਾਰ ਸੰਮੇਲਨ ‘ਚ ਲੋਚਬ ਨੂੰ ਮੀਡੀਆ ਦੇ ਸਾਹਮਣੇ ਪੇਸ਼ ਕਤੀਾ ਸੀ। ਲੋਚਬ ਦੀ ਸੱਜੀ ਅੱਖ ‘ਚ ਗੰਭੀਰ ਸੱਟ ਲੱਗੀ ਸੀ ਅਤੇ ਦਾਅਵਾ ਕੀਤਾ ਗਿਆ ਸੀ ਕਿ ਅੱਖ ਦੀ ਰੋਸ਼ਨੀ ਵੀ ਜਾ ਸਕਦੀ ਹੈ।

