Major action taken against 2 Indians in Italy!
ਇਟਲੀ ‘ਚ 2 ਭਾਰਤੀਆਂ ‘ਤੇ ਹੋ ਗਈ ਵੱਡੀ ਕਾਰਵਾਈ !
ਇਟਲੀ, (ਆਵਾਜ਼ਿ ਕੌਮ ਬਿਊਰੋ)-ਪਿਛਲੇ ਦਿਨੀਂ ਸ਼ਹਿਰ ਫੌਂਦੀ (ਲਾਤੀਨਾ) ਵਿਖੇ ਦੋ ਭਾਰਤੀ ਨਾਗਰਿਕਾਂ ਵੱਲੋਂ ਹਵਾ ਵਿੱਚ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਵਾਂ ਨੂੰ ਰੋਕ ਲਿਆ ਤੇ ਹਥਿਆਰ ਤੇ ਕਾਰਤੂਸ ਜ਼ਬਤ ਕੀਤੇ। ਪੁਲਸ ਦੇ ਅਨੁਸਾਰ ਇੱਕ ਵਿਅਕਤੀ ਕੋਲੋਂ 9 mm ਦੀ ਸੋਫ਼/ਬਲੈਂਕ-ਫ਼ਾਇਰਿੰਗ ਗਨ ਬਰਾਮਦ ਹੋਈ, ਜਿਸ ‘ਤੇ ਲਾਲ ਪਲੱਗ ਨਹੀਂ ਸੀ। ਉਸ ਨੇ ਹਵਾ ਵਿੱਚ ਕੁਝ ਖਾਲੀ ਗੋਲੀਆਂ ਚਲਾਈਆਂ, ਜਿਸ ਨਾਲ ਇਲਾਕੇ ਦੇ ਲੋਕਾਂ ਵਿੱਚ ਡਰ ਪੈ ਗਿਆ। ਦੋਵਾਂ ਕੋਲ ਇਟਲੀ ਵਿੱਚ ਰਹਿਣ ਦਾ ਵੈਧ ਦਸਤਾਵੇਜ਼ ਮੌਕੇ ‘ਤੇ ਮੌਜੂਦ ਨਹੀਂ ਸੀ। ਇੱਕ ਦੇ ਪੁਰਾਣੇ ਪੁਲਸ ਰਿਕਾਰਡ ਵੀ ਸਾਹਮਣੇ ਆਏ ਹਨ। ਉਨ੍ਹਾਂ ਖਿਲਾਫ਼ ਹਥਿਆਰ ਰੱਖਣ ਅਤੇ ਜਨਤਕ ਸੁਰੱਖਿਆਂ ਨੂੰ ਖਤਰੇ ਵਿੱਚ ਪਾਉਣ ਵਰਗੀਆਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਗਈ ਹੈ। ਮਾਮਲਾ ਅਜੇ ਜਾਂਚ ਅਧੀਨ ਹੈ।

