Iran will join the ‘Mecca Pact’! It will become an ‘ally’ of Pakistan, Turkey and Saudi Arabia, officials said…
‘ਮੱਕਾ ਪੈਕਟ’ ‘ਚ ਸ਼ਾਮਲ ਹੋਵੇਗਾ ਇਰਾਨ ! ਪਾਕਿ, ਤੁਰਕੀ ਤੇ ਸਾਊਦੀ ਦਾ ਬਣੇਗਾ ‘ਸਾਥੀ’, ਅਧਿਕਾਰੀਆਂ ਨੇ…
Tehran, (ਆਵਾਜ਼ਿ ਕੌਮ ਬਿਊਰੋ)-ਪਾਕਿਸਤਾਨ, ਸਾਊਦੀ ਅਰਬ ਤੇ ਤੁਰਕੀ ਵਿਚਾਲੇ ‘ਮੱਕਾ ਪੈਕਟ’ ਸਾਈਨ ਹੋ ਗਿਆ ਹੈ, ਜਿਸ ਤਹਿਤ ਇਹ ਤਿੰਨੋਂ ਦੇਸ਼ ਨਾਟੋ ਸਮੂਹ ਵਾਂਗ ਕੰਮ ਕਰਨਗੇ ਤੇ ਇਨ੍ਹਾਂ ‘ਚੋਂ ਕਿਸੇ ਵੀ ਇਕ ਦੇਸ਼ ‘ਤੇ ਹਮਲਾ ਤਿੰਨਾਂ ਦੇਸ਼ਾਂ ‘ਤੇ ਹਮਲਾ ਮੰਨਿਆ ਜਾਵੇਗਾ। ਇਸੇ ਦੌਰਾਨ ਕੁਝ ਅਜਿਹੀਆਂ ਰਿਪੋਰਟਾਂ ਵੀ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ‘ਚ ਕਿਹਾ ਜਾ ਰਿਹਾ ਹੈ ਕਿ ਇਰਾਨ ਵੀ ਇਸ ਗਰੁੱਪ ‘ਚ ਸ਼ਾਮਲ ਹੋਣ ਬਾਰੇ ਸੋਚ ਰਿਹਾ ਹੈ। ਇਨ੍ਹਾਂ ਚਰਚਾਵਾਂ ਵਿਚਾਲੇ ਇਰਾਨ ਦੇ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ, ਸਾਊਦੀ ਅਰਬ ਅਤੇ ਤੁਰਕੀ ਵਿਚਾਲੇ ਚਰਚਾ ਵਿੱਚ ਆਏ ‘ਮੱਕਾ ਪੈਕਟ’ ‘ਚ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਬਾਰੇ ਆਪਣਾ ਰੁੱਖ ਸਪੱਸ਼ਟ ਕੀਤਾ ਹੈ। ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਇਰਾਨ ਮੁਸਲਿਮ ਦੇਸ਼ਾਂ ਵਿਚਾਲੇ ਖੇਤਰੀ ਏਕਤਾ, ਸੁਰੱਖਿਆ ਅਤੇ ਆਪਸੀ ਸਹਿਯੋਗ ਨੂੰ ਵਧਾਉਣ ਵਾਲੀ ਕਿਸੇ ਵੀ ਪਹਿਲਕਦਮੀ ਦਾ ਸਵਾਗਤ ਕਰਦਾ ਹੈ। ਇਰਾਨ ਇਸ ਪੈਕਟ ਦੇ ਪ੍ਰਸਤਾਵਿਤ ਨਿਯਮਾਂ ਅਤੇ ਇਸ ਦੇ ਉਦੇਸ਼ਾਂ ਦਾ ਅਧਿਐਨ ਕਰ ਰਿਹਾ ਹੈ। ਇਹ ਗਠਜੋੜ ਮੁੱਖ ਤੌਰ ‘ਤੇ ਪਾਕਿਸਤਾਨ, ਸਾਊਦੀ ਅਰਬ ਅਤੇ ਤੁਰਕੀ ਵਿਚਾਲੇ ਆਰਥਿਕ, ਸੁਰੱਖਿਆ ਅਤੇ ਰੱਖਿਆ ਖੇਤਰਾਂ ‘ਚ ਸਹਿਯੋਗ ਵਧਾਉਣ ਅਤੇ ਇਸਲਾਮਿਕ ਜਗਤ ਦੀਆਂ ਚੁਣੌਤੀਆਂ ਦਾ ਮਿਲ ਕੇ ਸਾਹਮਣਾ ਕਰਨ ਲਈ ਚਰਚਾ ਵਿੱਚ ਆਇਆ ਹੈ। ਫਿਲਹਾਲ ਇਰਾਨ ਨੇ ਸਪੱਸ਼ਟ ਕੀਤਾ ਹੈ ਕਿ ਉਹ ਅਜਿਹੇ ਕਿਸੇ ਵੀ ਗਠਜੋੜ ‘ਚ ਸ਼ਾਮਲ ਹੋਣ ਲਈ ਤਿਆਰ ਹੈ ਜੋ ਖੇਤਰ ਵਿੱਚ ਸ਼ਾਂਤੀ ਸਥਾਪਿਤ ਕਰੇ ਅਤੇ ਵਿਦੇਸ਼ੀ ਸ਼ਕਤੀਆਂ, ਖਾਸ ਕਰ ਕੇ ਅਮਰੀਕਾ ਅਤੇ ਪੱਛਮੀ ਦੇਸ਼ਾਂ ਦੇ ਦਖਲ ਨੂੰ ਘੱਟ ਕਰੇ। ਹਾਲਾਂਕਿ ਇਰਾਨੀ ਅਧਿਕਾਰੀਆਂ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਗਠਜੋੜ ਦੀਆਂ ਅੰਤਿਮ ਸ਼ਰਤਾਂ ਦੇਖਣ ਤੋਂ ਬਾਅਦ ਹੀ ਇਸ ਬਾਰੇ ਕੋਈ ਠੋਸ ਫੈਸਲਾ ਲਿਆ ਜਾਵੇਗਾ।

