Lawyer Deepak Khatri, associated with gangster Lawrence Bishnoi, arrested, caught by Crime Branch from IGI Airport
ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਜੁੜਿਆ ਵਕੀਲ ਦੀਪਕ ਖੱਤਰੀ ਗ੍ਰਿਫ਼ਤਾਰ, IGI ਏਅਰਪੋਰਟ ਤੋਂ ਕ੍ਰਾਈਮ ਬ੍ਰਾਂਚ ਨੇ ਫੜਿਆ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਦਿੱਲੀ ਪੁਲਸ ਨੇ ਜੇਲ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਕਾਨੂੰਨੀ ਟੀਮ ਨਾਲ ਜੁੜੇ ਵਕੀਲ ਦੀਪਕ ਖੱਤਰੀ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਬਿਸ਼ਨੋਈ ਦੇ ਸਹਿਯੋਗੀ ਖੱਤਰੀ ਦੇ ਖ਼ਿਲਾਫ਼ ‘ਲੁੱਕਆਊਟ ਸਰਕੂਲਰ’ ਜਾਰੀ ਕੀਤਾ ਸੀ। ਅਧਿਕਾਰੀਆਂ ਅਨੁਸਾਰ, ਦੀਪਕ ਖੱਤਰੀ ’ਤੇ ਵੱਖ-ਵੱਖ ਅਪਰਾਧਿਕ ਗਿਰੋਹਾਂ ਦੇ ਮੈਂਬਰਾਂ ਵਿਚਾਲੇ ਸੰਪਰਕ ਦੀ ਕੜੀ ਵਜੋਂ ਕੰਮ ਕਰਨ ਅਤੇ ਉਨ੍ਹਾਂ ਵਿਚਾਲੇ ਸੁਨੇਹਿਆਂ ਦੇ ਆਦਾਨ-ਪ੍ਰਦਾਨ ਵਿਚ ਮਦਦ ਕਰਨ ਦਾ ਸ਼ੱਕ ਹੈ। ਖੱਤਰੀ ਦੀ ਗ੍ਰਿਫ਼ਤਾਰੀ ਇਸ ਸਾਲ ਫ਼ਰਵਰੀ ਵਿਚ ਦਿੱਲੀ ਦੇ ਯਮੁਨਾ ਬਾਜ਼ਾਰ ਇਲਾਕੇ ਵਿਚ ਹਨੂੰਮਾਨ ਮੰਦਰ ਨੇੜੇ ਹੋਈ ਗੋਲੀਬਾਰੀ ਦੀ ਘਟਨਾ ਵਿਚ ਉਸ ਨੂੰ ਅਤੇ ਉਸ ਦੇ ਸਹਿਯੋਗੀਆਂ ਨੂੰ ਕਥਿਤ ਤੌਰ ’ਤੇ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਹੋਈ ਹੈ।

