
ਜੰਡਿਆਲਾ ਗੁਰੂ 27 ਸਤੰਬਰ ( ਕੁਲਵੰਤ ਸਿੰਘ ਵਿਰਦੀ) -ਗੁਰਧਾਮਾਂ ਉਪਰ ਸ਼ਰਧਾ ਅਤੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੈ ਆਪਣੇ ਪਿਤਾ ਸੁਖਵੰਤ ਸਿੰਘ ਜੋ ਕਿ ਹਾਕੀ ਦੇ ਹਰਿਆਣਾ ਸਟੇਟ ਖਿਡਾਰੀ ਸਨ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦਿਆਂ ਅਮਰਪ੍ਰੀਤ ਸਿੰਘ ਉਮਰ ਕਰੀਬ 25 ਸਾਲ ਪਿੰਡ ਮੁਸ਼ੋਂਡਾ ਜ਼ਿਲ੍ਹਾ ਅੰਬਾਲਾ ਬਾਰਵੀਂ ਪਾਸ ਕਰਨ ਤੋਂ ਬਾਅਦ ਖੇਡਾਂ ਵਿਚ ਪੈ ਗਿਆ । ਅੰਬਾਲਾ ਸ਼ਹਿਰ ਤੋਂ ਰੋਜਾਨਾ 20 ਕਿਲੋਮੀਟਰ ਦੌੜਨ ਤੋਂ ਬਾਅਦ ਕਸਬਾ ਜੰਡਿਆਲਾ ਗੁਰੂ ਪਹੁੰਚੇ ਅਮਰਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਗੁਰਧਾਮਾਂ ਤੇ ਸ਼ਰਧਾ ਰੱਖਣੀ ਇਨਸਾਨ ਦੀ ਜ਼ਿੰਦਗੀ ਦਾ ਮੇਨ ਹਿੱਸਾ ਹੈ ਅਤੇ ਇਨਸਾਨ ਦੇ ਸ਼ੌਕ ਵੀ ਵੱਖ ਵੱਖ ਤਰ੍ਹਾਂ ਨਾਲ ਦੇਖਣ ਨੂੰ ਮਿਲਦੇ ਹਨ ਅਤੇ ਉਸ ਦਾ ਇਹ ਸ਼ੌਂਕ 2015 ਤੋਂ ਸ਼ੁਰੂ ਹੋਇਆ ਹੈ । ਪਿਤਾ ਦੀ ਮੌਤ ਹੋਣ ਤੋਂ ਬਾਅਦ ਘਰ ਦਾ ਗੁਜਾਰਾ ਦਾਦਾ ਜੀ ਦੀ ਬਿਜਲੀ ਬੋਰਡ ਦੀ ਪੈਨਸ਼ਨ ਤੋਂ ਹੁੰਦਾ ਹੈ । ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਇਹ ਦੌੜ 9 ਸਤੰਬਰ ਨੂੰ ਆਪਣੇ ਪਿੰਡ ਤੋਂ ਸ਼ੁਰੂ ਕੀਤੀ ਸੀ ਜਿਸ ਵਿੱਚ ਉਹ ਰੋਜਾਨਾ 20 ਕਿਲੋਮੀਟਰ ਦੌੜ ਲਗਾਂਦਾ ਹੈ ਅਤੇ ਅੱਜ 27 ਸਤੰਬਰ ਨੂੰ ਉਸ ਨੇ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਆਪਣੀ ਦੌੜ ਖਤਮ ਕੀਤੀ ਅਤੇ ਮੱਥਾ ਟੇਕਕੇ ਅਕਾਲਪੁਰਖ ਦਾ ਆਸ਼ੀਰਵਾਦ ਲਿਆ। ਉਸ ਨੇਦੱਸਿਆ ਕਿ ਉਸ ਨੂੰ 20 ਕਿਲੋਮੀਟਰ ਦੀ ਦੌੜ ਲਈ ਕਰੀਬ ਡੇੜ ਤੋਂ ਦੋ ਘੰਟੇ ਦਾ ਸਮਾਂ ਲੱਗਦਾ ਸੀ ਜਦ ਉਸ ਨੂੰ ਪੁੱਛਿਆ ਗਿਆ ਕਿ ਉਹ ਇਹ ਦੌੜ ਕਿਉਂ ਲਗਾ ਰਹੇ ਹਨ ਤਾਂ ਉਸਨੇ ਦੱਸਿਆ ਕਿ ਉਹ ਆਪਣੇ ਧਰਮ ਨੂੰ ਪ੍ਰਫੁੱਲਿਤ ਕਰਨਾ ਚਾਹੁੰਦੇ ਹਨ ਅਤੇ ਜਨਤਾ ਨੂੰ ਦੱਸਣਾ ਚਾਹੁੰਦੇ ਹਨ ਕਿ ਸਿੱਖ ਕੌਮ ਇੱਕ ਵਿਲੱਖਣ ਕੌਮ ਹੈ । ਉਹਨਾਂ ਨੇ ਦੱਸਿਆ ਕਿ ਉਹ ਹਰਿਆਣਾ ਸਟੇਟ ਛੇ ਮੈਡਲ ਅਥਲੈਟਿਕਸ ਦੇ ਜਿੱਤ ਚੁੱਕੇ ਹਨ ਪਰ ਸਰਕਾਰ ਨੇ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ ਜਿਸ ਕਰਕੇ ਉਹ ਆਪਣਾ ਇਹ ਹੁਨਰ ਲੋਕਾਂ ਦੀ ਕਚਹਿਰੀ ਵਿੱਚ ਖੁਦ ਲੈ ਕੇ ਜਾ ਰਹੇ ਹਨ । ਇਸ ਸਾਰੇ ਸਫ਼ਰ ਦੌਰਾਨ ਓਹਨਾਂ ਦਾ ਇਕ ਦੋਸਤ ਗੁਰਤੇਜ ਸਿੰਘ ਮੋਟਰਸਾਈਕਲ ਤੇ ਨਾਲ ਸੀ । ਇਕ ਨਿੱਜੀ ਹੋਟਲ ਰੁਕਣ ਦੌਰਾਨ ਜੰਡਿਆਲਾ ਗੁਰੂ ਉਸ ਨਾਲ ਸੁਨੀਲ ਕੁਮਾਰ, ਸ਼ਮਸ਼ੇਰ ਸਿੰਘ, ਪਿੰਡ ਦਾ ਦੋਸਤ ਗੁਰਤੇਜ ਸਿੰਘ ਹਾਜਰ ਸਨ ।