Amidst Nepal disaster, a big miracle: A girl was pulled out alive from the rubble after 48 hours
ਨੇਪਾਲ ਤਬਾਹੀ ਵਿਚਾਲੇ ਵੱਡਾ ਚਮਤਕਾਰ: 48 ਘੰਟਿਆਂ ਬਾਅਦ ਮਲਬੇ ਹੇਠੋਂ ਜ਼ਿੰਦਾ ਕੱਢੀ ਗਈ ਬੱਚੀ
ਕਾਠਮੰਡੂ (ਆਵਾਜ਼ਿ ਕੌਮ ਬਿਊਰੋ)- ਨੇਪਾਲ ਵਿਚ ਆਏ ਭਿਆਨਕ ਹੜ੍ਹ ਅਤੇ ਤਬਾਹੀ ਵਿਚਾਲੇ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਮਲਬੇ ਹੇਠਾਂ ਦੱਬਣ ਦੇ ਲੱਗਭਗ ਦੋ ਦਿਨਾਂ ਬਾਅਦ ਇਕ ਬੱਚੀ ਨੂੰ ਜ਼ਿੰਦਾ ਬਾਹਰ ਕੱਢਿਆ ਗਿਆ। ਚਾਰੇ ਪਾਸੇ ਤਬਾਹੀ ਅਤੇ ਮਲਬੇ ਵਿਚਾਲੇ ਬੱਚੀ ਦਾ ਜ਼ਿੰਦਾ ਮਿਲਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ। ਜਦੋਂ ਫ਼ੌਜ ਦੀ ਟੀਮ ਨੂੰ ਉਸ ਦੇ ਮਲਬੇ ਵਿਚ ਦੱਬੇ ਹੋਣ ਦੀ ਜਾਣਕਾਰੀ ਮਿਲੀ, ਤਾਂ ਜਵਾਨਾਂ ਨੇ ਤੁਰੰਤ ਰੈਸਕਿਊ ਆਪ੍ਰੇਸ਼ਨ ਸ਼ੁਰੂ ਕੀਤਾ। ਆਖ਼ਿਰਕਾਰ ਬੱਚੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇਹ ਵੀਡੀਓ ਨੇਪਾਲ ਦੇ ਨਿਰਮਲ ਪ੍ਰਸਾਈ ਨੇ ਪੋਸਟ ਕੀਤੀ ਹੈ। ਵੀਡੀਓ ਵਿਚ ਸਾਫ਼-ਸਾਫ਼ ਦੇਖਿਆ ਜਾ ਸਕਦਾ ਹੈ ਕਿ ਨੇਪਾਲੀ ਫ਼ੌਜ ਦੇ ਜਵਾਨ ਡੂੰਘੇ ਮਲਬੇ ’ਚੋਂ ਬੱਚੀ ਨੂੰ ਬਾਹਰ ਕੱਢ ਰਹੇ ਹਨ। ਬੱਚੀ ਰੋਂਦੀ ਹੋਈ ਨਜ਼ਰ ਆ ਰਹੀ ਹੈ। ਫ਼ਿਲਹਾਲ ਉਸ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਨੇਪਾਲ ਵਿਚ ਆਏ ਹੜ੍ਹ ਦੇ 48 ਘੰਟਿਆਂ ਬਾਅਦ ਬੱਚੀ ਦਾ ਜ਼ਿੰਦਾ ਮਿਲਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਲੋਕ ਇਸ ਵੀਡੀਓ ’ਤੇ ਕਾਫ਼ੀ ਕੁਮੈਂਟ ਕਰ ਰਹੇ ਹਨ ਅਤੇ ਨੇਪਾਲੀ ਫ਼ੌਜ ਦਾ ਧੰਨਵਾਦ ਵੀ ਕਰ ਰਹੇ ਹਨ।

