
ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ ਦਿਨੀ ਕੁਝ ਦਿਨਾਂ ਵਾਸਤੇ ਅਮਰੀਕਾ ਦੀ ਧਰਤੀ ਤੇ ਪੁੱਜੇ ਜਿਨਾਂ ਦਾ ਨਿਊਯਾਰਕ ਏਅਰਪੋਰਟ ਤੇ ਸਿੱਖ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਜਿਕਰਯੋਗ ਹੈ ਕੇ ਜਥੇਦਾਰ ਦਾਦੂਵਾਲ ਜੀ ਨੇ ਖਾਲਸਾ ਪੰਥ ਦੀ ਧਾਰਮਿਕ ਯੂਨੀਵਰਸਿਟੀ ਦਮਦਮੀ ਟਕਸਾਲ ਤੋਂ ਵਿੱਦਿਆ ਪ੍ਰਾਪਤ ਕਰਕੇ ਹਰਿਆਣਾ ਦੇ ਸਿਰਸਾ ਸਥਿਤ ਗੁਰਦੁਆਰਾ ਸ੍ਰੀ ਗੁਰੂ ਗ੍ਰੰਥਸਰ ਦਾਦੂ ਸਾਹਿਬ ਵਿਖੇ ਨਿਵਾਸ ਅਸਥਾਨ ਰੱਖ ਕੇ ਦੇਸ਼ ਵਿਦੇਸ਼ ਵਿੱਚ ਗੁਰਸਿੱਖੀ ਦਾ ਪ੍ਰਚਾਰ ਕੀਤਾ ਇਹ ਇਲਾਕਾ ਸਿੱਖੀ ਪ੍ਰਚਾਰ ਤੋਂ ਬਹੁਤ ਪਛੜਿਆ ਹੋਇਆ ਸੀ ਅਤੇ ਇੱਥੇ ਝੂਠੇ ਸੌਦੇ ਵਾਲੇ ਗੁਰਮੀਤ ਰਾਮ ਰਹੀਮ ਦਾ ਜਿਆਦਾ ਪ੍ਰਭਾਵ ਸੀ ਜਿਸ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਵਾਂਗ ਰਚਿਆ ਤੇ ਅੰਮ੍ਰਿਤ ਛਕਾਉਣ ਦੀ ਨਕਲ ਕੀਤੀ ਜਥੇਦਾਰ ਦਾਦੂਵਾਲ ਜੀ ਨੇ ਉਸ ਦੇ ਪਖੰਡ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਿਸ ਦੌਰਾਨ ਕਈ ਝੂਠੇ ਮੁਕਦਮੇ ਵੀ ਜਥੇਦਾਰ ਦਾਦੂਵਾਲ ਤੇ ਦਰਜ ਹੋਏ ਤੇ ਜੇਲਾਂ ਵਿੱਚ ਜਾਣਾ ਪਿਆ ਅਨੇਕਾਂ ਮੁਸ਼ਕਿਲਾਂ ਦੇ ਬਾਵਜੂਦ ਜਥੇਦਾਰ ਦਾਦੂਵਾਲ ਜੀ ਨੇ ਵਾਹਿਗੁਰੂ ਦੀ ਕਿਰਪਾ ਅਤੇ ਖਾਲਸਾ ਪੰਥ ਦੇ ਸਹਿਯੋਗ ਨਾਲ ਧਰਮ ਪ੍ਰਚਾਰ ਅੰਮ੍ਰਿਤ ਸੰਚਾਰ ਦੀ ਲਹਿਰ ਨੂੰ ਦ੍ਰਿੜਤਾ ਨਾਲ ਜਾਰੀ ਰੱਖਿਆ ਜਥੇਦਾਰ ਦਾਦੂਵਾਲ ਜੀ ਨੇ ਕਥਾ ਕੀਰਤਨ ਧਰਮ ਪ੍ਰਚਾਰ ਕਰਦਿਆਂ ਅਨੇਕਾਂ ਸੰਗਤਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਲੜ ਲਾਇਆ ਜਿਸ ਵਿੱਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਰਿਸ਼ਤੇਦਾਰ ਵੀ ਸ਼ਾਮਲ ਸਨ ਸਰਬੱਤ ਖਾਲਸਾ 2015 ਵਿੱਚ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਨੂੰ ਤਖ਼ਤ ਸ਼੍ਰੀ ਦਮਦਮਾ ਸਾਹਿਬ ਦਾ ਜਥੇਦਾਰ ਵੀ ਥਾਪਿਆ ਗਿਆ ਤੇ 2020 ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਸੇਵਾ ਵੀ ਸਰਬਸੰਮਤੀ ਨਾਲ ਉਹਨਾਂ ਨੂੰ ਸੌਂਪੀ ਗਈ ਉਸ ਤੋਂ ਬਾਅਦ ਹੋਈ ਚੋਂਣ ਵਿੱਚ ਵੀ ਜਥੇਦਾਰ ਦਾਦੂਵਾਲ ਜੀ ਨੂੰ ਵੋਟਾਂ ਦੇ ਬਹੁਮੱਤ ਨਾਲ ਪ੍ਰਧਾਨ ਚੁਣਿਆ ਗਿਆ ਜਿਸ ਸੇਵਾ ਨੂੰ ਜਥੇਦਾਰ ਦਾਦੂਵਾਲ ਜੀ ਨੇ ਤਨਦੇਹੀ ਨਾਲ ਨਿਭਾਇਆ ਭ੍ਰਿਸ਼ਟ ਮੁਲਾਜ਼ਮਾ ਅਤੇ ਮੈਂਬਰਾਂ ਦੇ ਨੱਕ ਚ ਨਕੇਲ ਕੱਸ ਕੇ ਇਮਾਨਦਾਰੀ ਦਾ ਸਬੂਤ ਦਿੱਤਾ ਜਥੇਦਾਰ ਦਾਦੂਵਾਲ ਜੀ ਵਰਤਮਾਨ ਸਮੇਂ ਅੰਦਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਅਤੇ ਲੀਗਲ ਵਿੰਗ ਚੇਅਰਮੈਨ ਦੀ ਸੇਵਾ ਨੂੰ ਬਾਖੂਬੀ ਨਿਭਾ ਰਹੇ ਹਨ ਚੇਅਰਮੈਨ ਬਣਦਿਆਂ ਹੀ ਜਥੇਦਾਰ ਦਾਦੂਵਾਲ ਜੀ ਨੇ ਹਰਿਆਣਾ ਕਮੇਟੀ ਦੇ ਆਪਣੇ ਸਕੂਲਾਂ ਕਾਲਜਾਂ ਵਿੱਚ ਅੰਮ੍ਰਿਤਧਾਰੀ ਸਿੱਖ ਬੱਚਿਆਂ ਦੀ ਪੜਾਈ ਮੁਫ਼ਤ ਕਰ ਦਿੱਤੀ ਅਤੇ ਧਾਰਮਿਕ ਦੇ ਨਾਲ ਨਾਲ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਵਿਸ਼ੇਸ਼ ਵਜੀਫੇ ਦਿੱਤੇ ਧਰਮ ਪ੍ਰਚਾਰ ਦੇ ਤਿੰਨ ਦਫ਼ਤਰ ਗੁਰਦੁਆਰਾ ਨਾਢਾ ਸਾਹਿਬ ਪਾਤਸ਼ਾਹੀ 10ਵੀਂ ਪੰਚਕੂਲਾਂ, ਗੁਰਦੁਆਰਾ ਪਾਤਸ਼ਾਹੀ 10ਵੀਂ ਸਿਰਸਾ,ਗੁਰਦੁਆਰਾ ਪਾਤਸ਼ਾਹੀ ਨੌਵੀਂ ਜੀਂਦ ਵਿਖੇ ਸੈਂਟਰ ਬਣਾਕੇ ਸਾਰੇ ਹਰਿਆਣੇ ਵਿੱਚ ਧਰਮ ਪ੍ਰਚਾਰ ਦੀ ਲਹਿਰ ਤੋਰ ਦਿੱਤੀ ਹੈ ਅਤੇ ਚੰਗੇ ਪੜੇ ਲਿਖੇ ਗੁਰਮਤਿ ਦੇ ਧਾਰਨੀ ਕਥਾਵਾਚਕ ਪ੍ਰਚਾਰਕ ਰਾਗੀ ਢਾਡੀ ਕਵੀਸਰ ਸਿੰਘਾਂ ਪੰਜਾਬੀ ਅਧਿਆਪਕਾਂ ਦੀ ਵੱਡੀ ਪੱਧਰ ਤੇ ਭਰਤੀ ਕੀਤੀ ਜੱਥਿਆਂ ਦੀਆਂ ਧਰਮ ਪ੍ਰਚਾਰ ਲਈ ਡਿਊਟੀਆਂ ਲਗਾਕੇ ਧਰਮ ਪ੍ਰਚਾਰ ਦੀ ਲਹਿਰ ਨੂੰ ਪ੍ਰਚੰਡ ਕੀਤਾ ਹੋਇਆ ਹੈ ਜਥੇਦਾਰ ਦਾਦੂਵਾਲ ਜੀ ਕੁਝ ਦਿਨਾਂ ਲਈ ਅਮਰੀਕਾ ਵਿਖੇ ਆਏ ਹੋਏ ਹਨ ਜਿੱਥੇ ਉਹ ਕਈ ਗੁਰੂ ਘਰਾਂ ਦੇ ਵਿੱਚ ਵੀ ਗੁਰਮਤ ਵਿਚਾਰਾਂ ਦੀ ਸੇਵਾ ਨਿਭਾਉਣਗੇ ਅਤੇ ਸਿੱਖ ਸੰਗਤਾਂ ਨਾਲ ਵਿਚਾਰ ਵਟਾਂਦਰਾ ਕਰਨਗੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ,ਬੀਬੀ ਸੁਖਮੀਤ ਕੌਰ,ਭਾਈ ਕੁਰਬਾਨ ਸਿੰਘ ਅਤੇ ਭਾਈ ਕਿਆਮਤ ਸਿੰਘ ਸਾਰੇ ਪ੍ਰੀਵਾਰ ਦਾ ਅਮਰੀਕਾ ਨਿਊਯਾਰਕ ਏਅਰਪੋਰਟ ਤੇ ਸਵਾਗਤ ਕਰਨ ਲਈ ਜਥੇਦਾਰ ਚਰਨ ਸਿੰਘ ਪ੍ਰੇਮਪੁਰਾ ਪ੍ਰਧਾਨ ਐਨ ਆਰ ਆਈ ਵਿੰਗ ਹਰਿਆਣਾ ਕਮੇਟੀ,ਸ. ਹਰਪ੍ਰੀਤ ਸਿੰਘ ਤੂਰ,ਐਡਵੋਕੇਟ ਸ਼ੁਬੇਗ ਸਿੰਘ ਮੁਲਤਾਨੀ,ਸ.ਅਮਰੀਕ ਸਿੰਘ ਪਿਹੋਵਾ,ਸ.ਸੁਖਦੇਵ ਸਿੰਘ ਗੁਰਦਾਸਪੁਰ,ਭਾਈ ਰਣਜੀਤ ਸਿੰਘ ਸੰਗੋਜਲਾ ਦਮਦਮੀ ਟਕਸਾਲ,ਸ.ਸੁਖਦੇਵ ਸਿੰਘ ਬਾਵਾ,ਭਾਈ ਦਰਸ਼ਨ ਸਿੰਘ ਮੁੱਖ ਗ੍ਰੰਥੀ ਸੱਚਖੰਡ ਗੁਰੂ ਨਾਨਕ ਦਰਬਾਰ,ਸ.ਦਲੇਰ ਸਿੰਘ ਜਨਰਲ ਸਕੱਤਰ,ਸ.ਗੁਰਮੀਤ ਸਿੰਘ ਸਰਪੰਚ ਪ੍ਰੇਮਪੁਰਾ,ਬੀਬੀ ਹਰਵਿੰਦਰ ਕੌਰ ਪ੍ਰੇਮਪੁਰਾ,ਬੀਬੀ ਸੁਰਿੰਦਰ ਕੌਰ ਪ੍ਰੇਮਪੁਰਾ,ਸ.ਗੁਰਪ੍ਰੀਤ ਸਿੰਘ ਚੰਡੀਗੜ,ਡਾ.ਗੁਰਵਿੰਦਰ ਕੌਰ ਚੰਡੀਗੜ,ਸ.ਗੁਰਰਾਜ ਸਿੰਘ ਭੰਗੂ ਕਨੇਡਾ,ਸ.ਬਲਬੀਰ ਸਿੰਘ ਸੰਧੂ ਸਮੇਤ ਕਈ ਹੋਰ ਸਿੰਘ ਵੀ ਪੁੱਜੇ ਹੋਏ ਸਨ