
ਅਰਦਾਸ ਸਮੇਂ ਦਰਸ਼ਕ ਸ਼ਰਧਾ ਨਾਲ ਨੰਗੇ ਪੈਰੀਂ, ਸਿਰ ਢੱਕ ਕੇ ਹੁੰਦੇ ਨੇ ਸ਼ਾਮਲ
ਲੰਡਨ – ਸਰਬਜੀਤ ਸਿੰਘ ਬਨੂੜ – ਲੰਡਨ ਦੇ ਸਿਨਮੇ ਘਰਾਂ ਵਿੱਚ ‘ਅਰਦਾਸ ਸਰਬੱਤ ਦੇ ਭਲੇ ਦੀ’ ਪੰਜਾਬੀ ਫਿਲਮ ਤੀਜੇ ਹਫ਼ਤੇ ਵਿੱਚ ਵੀ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਣ ਵਿੱਚ ਕਾਮਯਾਬ ਹੋ ਰਹੀ ਹੈ। ਲੰਡਨ ਦੇ ਸਿਨੇਵਰਲਡ ਫੈਲਥਮ ਵਿੱਚ ਲੱਗੀਆਂ ਵੱਖ ਵੱਖ ਪੰਜਾਬੀ ਫ਼ਿਲਮਾਂ ਦੇ ਮੁਕਾਬਲੇ ‘ਅਰਦਾਸ ਸਰਬੱਤ ਦੇ ਭਲੇ ਦੀ’ ਵਿੱਚ ਦਰਸ਼ਕਾਂ ਦਾ ਭਾਰੀ ਇਕੱਠ ਵੇਖਣ ਨੂੰ ਮਿਲਿਆ। ਇਸ ਫ਼ਿਲਮ ਵਿੱਚ ਗੁਰਮੁਖ ਸਿੰਘ( ਗੁਰਪ੍ਰੀਤ ਘੁੱਗੀ)ਇੱਕ ਪਿੰਡ ਤੋਂ ਬੱਸ ਰਾਹੀਂ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਲਈ ਰਵਾਨਾ ਹੋਏ ਵਿਖਾਇਆ ਗਿਆ ਹੈ ਤੇ ਇਸ ਫਿਲਮ ਵਿੱਚ ਸਾਥੀ ਸ਼ਰਧਾਲੂਆਂ ਵਿੱਚ ਮੁੱਖ ਭੂਮਿਕਾ ਵਿੱਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਨਿਰਮਲ ਰਿਸ਼ੀ, ਸੀਮਾ, ਮਲਕੀਤ ਰੌਣੀ, ਪ੍ਰਿੰਸ ਕੰਵਲਜੀਤ ਸਿੰਘ, ਰੁਪਿੰਦਰ ਰੂਪੀ ਵੀ ਸ਼ਾਮਲ ਹੈ। ਅਰਦਾਸ ਫਿਲਮ ਲੜੀ ਦੀ ਤੀਜੀ ਫਿਲਮ, ਅਰਦਾਸ ਸਰਬੱਤ ਦੇ ਭਲੇ ਦੀ ਮਨੁੱਖੀ ਸਥਿਤੀ ਦੀਆਂ ਮੁਸੀਬਤਾਂ ਅਤੇ ਉਨ੍ਹਾਂ ਨਾਲ ਦ੍ਰਿੜਤਾ ਨਾਲ ਨਜਿੱਠਣ ਦੀ ਅਸਮਰੱਥਾ ਨੂੰ ਉਜਾਗਰ ਕਰਦੀ ਹੈ। ਗਿੱਪੀ ਗਰੇਵਾਲ ਦੁਆਰਾ ਨਿਰਦੇਸ਼ਿਤ ਅਤੇ ਲਿਖੀ ਗਈ ਹੈ ਇਸ ਫ਼ਿਲਮ ਵਿੱਚ ਦਰਸ਼ਕਾਂ ਵਿੱਚ ਭਾਰੀ ਸ਼ਰਧਾ ਵੇਖਣ ਨੂੰ ਮਿਲੀ ਜਦੋ ਤਖ਼ਤ ਹਜ਼ੂਰ ਸਾਹਿਬ ਅਬਚਲ ਨਗਰ ਵਿੱਚ ‘ਅਰਦਾਸ ਸਰਬੱਤ ਦੇ ਭਲੇ ਦੀ’ ਸ਼ੁਰੂ ਹੋਈ ਤਾਂ ਹਾਲ ਵਿੱਚ ਬੈਠੇ ਸਮੂਹ ਦਰਸ਼ਕ ਨੰਗੇ ਪੈਰੀਂ, ਸਿਰ ਢੱਕ ਕੇ ਅਰਦਾਸ ਵਿੱਚ ਸ਼ਾਮਲ ਹੋਏ ਤੇ ਅੰਤ ਸਮੂਹ ਹਾਲ ਵਿੱਚ ਸਤਿ ਸ਼੍ਰੀ ਅਕਾਲ ਦੇ ਜੈਕਾਰੇ ਗੂੰਜਣ ਲੱਗੇ।
ਨਿਰਦੇਸ਼ਕ ਗਿੱਪੀ ਗਰੇਵਾਲ ਦੀ 2 ਘੰਟੇ 30 ਮਿੰਟ ਸਮੇਂ ਦੀ ਇਸ ਫਿਲਮ ਵਿੱਚ ਗਰੇਵਾਲ, ਗੁਰਪ੍ਰੀਤ ਘੁੱਗੀ, ਜੈਸਮੀਨ ਭਸੀਨ ਅਤੇ ਪ੍ਰਿੰਸ ਕੰਵਲਜੀਤ ਸਿੰਘ ਆਦਿ ਦੇ ਕੰਮ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਗਿਆ। ਯੂ ਕੇ ਵਿੱਚ ਜੰਮੇ ਬੱਚੇ ‘ਅਰਦਾਸ ਸਰਬੱਤ ਦੇ ਭਲੇ ਦੀ’ ਫ਼ਿਲਮ ਵਿੱਚ ਅੰਗਰੇਜ਼ੀ ਵਿੱਚ ਸਬ ਟਾਈਟਲ ਹੋਣ ਕਾਰਨ ਮੁੜ ਵੇਖਣ ਆ ਰਹੇ ਹਨ।
London – Sarbjit Singh Banoor – The Punjabi film Ardaas Sarbat De Bhale Di continues to captivate audiences in its third week in London cinemas. Despite competition from other Punjabi films at Cineworld Feltham, the movie is drawing large crowds. The film portrays Gurmukh Singh (played by Gurpreet Ghuggi), who embarks on a pilgrimage to Sri Hazur Sahib by bus. The cast also includes Gippy Grewal, Nirmal Rishi, Seema, Malkit Rauni, Prince Kanwaljit Singh, and Rupinder Rupi, among others.
Ardaas Sarbat De Bhale Di is the third film in the Ardaas series, directed and written by Gippy Grewal. It highlights human struggles and the inability to overcome adversity with resilience. Audiences were deeply moved by the film’s spiritual elements, especially during the Ardaas scene at Takht Hazur Sahib Abchal Nagar, where the entire audience stood barefoot, with heads covered, and participated in the prayer. The hall echoed with chants of “Sat Sri Akal.”
At 2 hours and 30 minutes, the film has been well-received, with viewers appreciating the performances of Gippy Grewal, Gurpreet Ghuggi, Jasmine Bhasin, and Prince Kanwaljit Singh. Children born in the UK are returning to watch the movie, as it features English subtitles, allowing them to better understand the film’s message.