
ਫਰੀਦਕੋਟ, 30 ਸਤੰਬਰ: ਲੋਕਤੰਤਰ ਦੇ ਸੱਚੇ ਪਹਿਰੇਦਾਰ ਹੋਣ ਦਾ ਨਾਅਰਾ ਲਗਾ ਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦਾ ਤਾਨਾਸ਼ਾਹੀ ਚਿਹਰਾ ਹਰ ਪੱਧਰ ‘ਤੇ ਸਪਸ਼ਟ ਹੋ ਰਿਹਾ ਹੈ। ਪੰਚਾਇਤੀ ਚੋਣਾਂ ਦੇ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ‘ਤੇ ਵੱਡੇ ਸਵਾਲ ਉੱਠ ਰਹੇ ਹਨ।
ਇਹਨਾਂ ਸਵਾਲਾਂ ਨੂੰ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖਾਲਸਾ ਨੇ ਚੁਕਿਆ। ਐਮ.ਪੀ. ਭਾਈ ਖਾਲਸਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਵੱਖ-ਵੱਖ ਨੀਤੀਆਂ ਜਿਵੇਂ ਕਿ ਚੁੱਲ੍ਹਾ ਟੈਕਸ, ਐਨ.ਓ.ਸੀ. ਆਦਿ ਰਾਹੀਂ ਖੱਜਲ-ਖੁਆਰ ਕਰ ਰਹੀ ਹੈ। ਇਸ ਦੇ ਨਾਲ ਹੀ, ਲੋਕਾਂ ਵਿੱਚ ਡਰ ਪੈਦਾ ਕਰਕੇ ਅਤੇ ਵੱਖ-ਵੱਖ ਢੰਗਾਂ ਨਾਲ ਦਬਾਅ ਬਣਾਕੇ ਪੰਚਾਇਤੀ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ।
ਭਾਈ ਖਾਲਸਾ ਨੇ ਸਖਤ ਤਾੜਨਾ ਕਰਦਿਆਂ ਕਿਹਾ ਕਿ ਫਰੀਦਕੋਟ ਹਲਕੇ ਦੇ ਵਿਧਾਇਕਾਂ ਵੱਲੋਂ ਪੰਚਾਇਤੀ ਚੋਣਾਂ ਦੌਰਾਨ ਲੋਕਾਂ ‘ਤੇ ਦਬਾਅ ਬਣਾਉਣ ਦੀਆਂ ਹਰਕਤਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਉਹਨਾਂ ਇਹ ਵੀ ਦੱਸਿਆ ਕਿ ਸਾਡੇ ਵਰਕਰ ਅਸਲ ਇਨਕਲਾਬੀ ਹਨ, ਜਿਨ੍ਹਾਂ ਨੂੰ ਤੰਗ-ਪਰੇਸ਼ਾਨ ਕਰਨਾ ਆਮ ਆਦਮੀ ਪਾਰਟੀ ਨੂੰ ਪਹਿਲਾਂ ਵੀ ਮਹਿੰਗਾ ਪਿਆ ਸੀ ਅਤੇ ਅੱਗੇ ਵੀ ਇਹ ਮਹਿੰਗਾ ਪਵੇਗਾ।
ਆਪਣੇ ਬਿਆਨ ਦੇ ਅੰਤ ਵਿੱਚ, ਭਾਈ ਖਾਲਸਾ ਨੇ ਕਿਹਾ ਕਿ ਆਪ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਲੋਕਤੰਤਰ ਦੇ ਅਸੂਲਾਂ ਦਾ ਉਲੰਘਣ ਕਰਨਾ ਬੰਦ ਕਰੇ ਅਤੇ ਪੰਜਾਬ ਨੂੰ ਹੋਰ ਬਰਬਾਦੀ ਵੱਲ ਲੈ ਜਾਣ ਦੀਆਂ ਕੋਸ਼ਿਸ਼ਾਂ ਤੋਂ ਗੁਰੇਜ਼ ਕਰੇ।
AAP Undermining Democracy in Panchayat Elections: Bhai Sarabjit Singh Khalsa
Ferozepur, 30 September: The Aam Aadmi Party’s authoritarian face is becoming evident at all levels, raising significant questions about its governance during the ongoing Panchayat elections. This statement was made by Bhai Sarabjit Singh Khalsa, Member of Parliament from Ferozepur.
MP Khalsa highlighted that the Aam Aadmi Party government is harassing citizens through mechanisms such as Chullah Tax and N.O.C. (No Objection Certificate) while simultaneously instilling fear among the populace to influence the Panchayat elections through various means.
In a stern rebuke, Khalsa stated that the actions of the legislators from Ferozepur in pressuring the public during the Panchayat elections will not be tolerated. He further emphasized that the party’s workers are genuine revolutionaries, and attempting to intimidate them will prove costly for the Aam Aadmi Party, as it has in the past.
Khalsa concluded by urging the Aam Aadmi Party to refrain from undermining democracy and to avoid further devastation in Punjab.