Thieves target house in Chandigarh Colony, steal cash and jewellery
ਚੰਡੀਗੜ੍ਹ ਕਲੋਨੀ ‘ਚ ਚੋਰਾਂ ਨੇ ਬਣਾਇਆ ਘਰ ਨੂੰ ਨਿਸ਼ਾਨਾ, ਨਕਦੀ ਤੇ ਗਹਿਣੇ ਕੀਤੇ ਚੋਰੀ
ਟਾਂਡਾ ਉੜਮੁੜ (ਆਵਾਜ਼ਿ ਕੌਮ ਬਿਊਰੋ)-ਚੋਰਾਂ ਨੇ ਚੰਡੀਗੜ੍ਹ ਕਲੋਨੀ ਟਾਂਡਾ ਵਿਚ ਇਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਕਦੀ ਅਤੇ ਗਹਿਣੇ ਚੋਰੀ ਕਰ ਲਏ। ਚੋਰਾਂ ਨੇ ਵਰਿੰਦਰ ਲਾਲ ਪੁੱਤਰ ਪਰਸ਼ੋਤਮ ਲਾਲ ਦੇ ਘਰ ਨੂੰ ਉਸ ਵੇਲੇ ਨਿਸ਼ਾਨਾ ਬਣਾਇਆ, ਜਦੋਂ ਉਹ ਆਪਣੇ ਪਰਿਵਾਰ ਸਮੇਤ ਆਪਣੀ ਭੈਣ ਨੂੰ ਮਿਲਣ ਗਏ ਹੋਏ ਸਨ। ਅੱਜ ਸ਼ਾਮ ਜਦੋਂ ਉਹ ਵਾਪਸ ਪਰਤੇ ਤਾਂ ਘਰ ਵਿਚ ਚੋਰੀ ਹੋ ਚੁੱਕੀ ਸੀ। ਵਰਿੰਦਰ ਲਾਲ ਨੇ ਦੱਸਿਆ ਕਿ ਚੋਰ ਘਰ ਵਿੱਚੋਂ ਲਗਭਗ ਇਕ ਤੋਲੇ ਦੀ ਮੁੰਦਰੀ ਅਤੇ ਕੰਨਾਂ ਦੇ ਟੌਪਸ ਚੋਰੀ ਕਰਨ ਦੇ ਨਾਲ-ਨਾਲ 40 ਹਜ਼ਾਰ ਰੁਪਏ ਦੀ ਨਕਦੀ ਵੀ ਚੋਰੀ ਕਰਕੇ ਲੈ ਗਏ ਹਨ। ਇਸ ਸਬੰਧੀ ਉਨ੍ਹਾਂ ਟਾਂਡਾ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ ਅਤੇ ਪੁਲਸ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ।

