Big news for Indian passport holders; This country has reduced Visa Entry from 60 to 30 days free
ਭਾਰਤੀ ਪਾਸਪੋਰਟ ਹੋਲਡਰਾਂ ਲਈ ਵੱਡੀ ਖ਼ਬਰ ; ਇਸ ਦੇਸ਼ ਨੇ 60 ਤੋਂ ਘਟਾ ਕੇ 30 ਦਿਨ ਲਈ Visa Entry ਕੀਤੀ Free
Bangkok, (ਆਵਾਜ਼ਿ ਕੌਮ ਬਿਊਰੋ)-ਥਾਈਲੈਂਡ ਸਰਕਾਰ ਨੇ ਭਾਰਤ ਸਣੇ 60 ਦੇਸ਼ਾਂ ਦੇ ਟੂਰਿਸਟਾਂ ਲਈ ਬਿਨਾਂ ਵੀਜ਼ਾ ਰਹਿਣ ਦੀ ਸਮਾਂ ਹੱਦ 60 ਦਿਨਾਂ ਤੋਂ ਘਟਾ ਕੇ 30 ਦਿਨ ਕਰਨ ਦਾ ਐਲਾਨ ਕੀਤਾ ਹੈ। ਰਾਇਲ ਗਜ਼ਟ ‘ਚ ਜਾਰੀ ਕੀਤੀ ਗਈ ਇਸ ਨਵੀਂ ਨੀਤੀ ਨੂੰ 15 ਸਤੰਬਰ 2026 ਤੋਂ ਲਾਗੂ ਕੀਤਾ ਜਾ ਰਿਹਾ ਹੈ। ਹਾਲਾਂਕਿ 14 ਸਤੰਬਰ 2026 ਤੱਕ ਭਾਰਤੀ ਯਾਤਰੀ ਥਾਈਲੈਂਡ ਦੀ 60 ਦਿਨਾਂ ਦੀ ਵੀਜ਼ਾ-ਫ੍ਰੀ ਛੋਟ ਦਾ ਲਾਭ ਲੈ ਸਕਦੇ ਹਨ। ਇਸ ਤੋਂ ਅਗਲੇ ਦਿਨ, ਭਾਵ 15 ਸਤੰਬਰ ਤੋਂ ਨਵੀਂ ਨੀਤੀ ਲਾਗੂ ਹੋਣ ਮਗਰੋਂ ਭਾਰਤੀਆਂ ਨੂੰ 60 ਦੀ ਬਜਾਏ ਸਿਰਫ਼ 30 ਦਿਨਾਂ ਦੀ ਵੀਜ਼ਾ ਫ੍ਰੀ ਐਂਟਰੀ ਮਿਲੇਗੀ। ਥਾਈਲੈਂਡ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 60 ਦਿਨਾਂ ਦੀ ਲੰਬੀ ਵੀਜ਼ਾ ਫ੍ਰੀ ਛੋਟ ਦੀ ਵਿਦੇਸ਼ੀ ਨਾਗਰਿਕਾਂ ਵੱਲੋਂ ਗ਼ੈਰ-ਕਾਨੂੰਨੀ ਕੰਮਾਂ, ਬਿਨਾਂ ਰਜਿਸਟ੍ਰੇਸ਼ਨ ਕਾਰੋਬਾਰ ਅਤੇ ਵੀਜ਼ਾ ਨਿਯਮਾਂ ਦੀ ਉਲੰਘਣਾ ਲਈ ਗ਼ਲਤ ਵਰਤੋਂ ਕੀਤੀ ਜਾ ਰਹੀ ਸੀ। ਇਸੇ ਕਾਰਨ ਰਾਸ਼ਟਰੀ ਸੁਰੱਖਿਆ ਅਤੇ ਇਮੀਗ੍ਰੇਸ਼ਨ ਸੁਧਾਰਾਂ ਨੂੰ ਧਿਆਨ ‘ਚ ਰੱਖਦਿਆਂ ਪ੍ਰਸ਼ਾਸਨ ਨੇ ਇਹ ਫ਼ੈਸਲਾ ਲਿਆ ਹੈ। ਜੇਕਰ ਕੋਈ ਭਾਰਤੀ ਟੂਰਿਸਟ 30 ਦਿਨਾਂ ਤੋਂ ਵੱਧ ਸਮਾਂ ਥਾਈਲੈਂਡ ‘ਚ ਠਹਿਰਨਾ ਚਾਹੁੰਦਾ ਹੈ, ਤਾਂ ਉਹ ਥਾਈਲੈਂਡ ਪਹੁੰਚ ਕੇ ਇਮੀਗ੍ਰੇਸ਼ਨ ਆਫ਼ਿਸ ਤੋਂ 30 ਦਿਨਾਂ ਦੇ ਵਾਧੂ ਐਕਸਟੈਂਸ਼ਨ ਲਈ ਅਪਲਾਈ ਕਰ ਸਕਦਾ ਹੈ। ਜੋ ਯਾਤਰੀ 15 ਸਤੰਬਰ ਤੋਂ ਪਹਿਲਾਂ ਥਾਈਲੈਂਡ ਦਾਖਲ ਹੋ ਚੁੱਕੇ ਹੋਣਗੇ, ਉਨ੍ਹਾਂ ‘ਤੇ 60 ਦਿਨਾਂ ਵਾਲਾ ਪੁਰਾਣਾ ਨਿਯਮ ਹੀ ਲਾਗੂ ਰਹੇਗਾ।

