US bans Canadian dairy products and alcohol
ਅਮਰੀਕਾ ਨੇ ਕੈਨੇਡਾ ਦੀਆਂ ਡੇਅਰੀ ਵਸਤਾਂ ਤੇ ਸ਼ਰਾਬ ’ਤੇ ਲਾਈ ਪਾਬੰਦੀ
ਵਾਸ਼ਿੰਗਟਨ (ਆਵਾਜ਼ਿ ਕੌਮ ਬਿਊਰੋ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਦੀਆਂ ਡੇਅਰੀ ਵਸਤਾਂ, ਸ਼ਰਾਬ ਅਤੇ ਮੋਟਰਸਾਈਕਲਾਂ ’ਤੇ ਪਾਬੰਦੀ ਲਾਉਣ ਦਾ ਫੈਸਲਾ ਕੀਤਾ ਹੈ। ਇਹ ਪਾਬੰਦੀ 29 ਸਤੰਬਰ ਤੋਂ ਲਾਗੂ ਹੋਵੇਗੀ। ਟਰੰਪ ਦਾ ਇਹ ਫੈਸਲਾ ਕੈਨੇਡਾ ਵੱਲੋਂ ਅਮਰੀਕੀ ਸਾਮਾਨ ’ਤੇ 50 ਫੀਸਦੀ ਤੱਕ ਦੇ ਜਵਾਬੀ ਟੈਰਿਫ ਲਾਉਣ ਤੋਂ ਬਾਅਦ ਆਇਆ ਹੈ। ਟਰੰਪ ਦੇ ਹੁਕਮ ਅਧੀਨ ਕੈਨੇਡਾ ਤੋਂ ਆਉਣ ਵਾਲੀ ਸ਼ਰਾਬ, ਵਾਈਨ ਤੇ ਅਲਕੋਹਲ ਮੁਕਤ ਬੀਅਰ ‘ਤੇ ਪਾਬੰਦੀ ਲਾਈ ਜਾਵੇਗੀ। ਕੁਝ ਡੇਅਰੀ ਵਸਤਾਂ ਨੂੰ ਅਮਰੀਕਾ ’ਚ ਦਾਖਲ ਹੋਣ ਤੋਂ ਰੋਕਿਆ ਜਾਵੇਗਾ। ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਪਾਬੰਦੀ ਸੀਮਤ ਕੀਤੀ ਗਈ ਹੈ ਤਾਂ ਜੋ ਅਮਰੀਕੀ ਲੋਕਾਂ ਲਈ ਕੀਮਤਾਂ ’ਚ ਅਚਾਨਕ ਵਾਧਾ ਨਾ ਹੋਵੇ । ਟਰੰਪ ਦੀ ਨਵੀਂ ਪਾਬੰਦੀ ਤੋਂ ਕੁਝ ਘੰਟੇ ਪਹਿਲਾਂ ਕੈਨੇਡਾ ਨੇ ਕਈ ਅਮਰੀਕੀ ਸਾਮਾਨਾਂ ’ਤੇ 50 ਫੀਸਦੀ ਤੱਕ ਦੇ ਜਵਾਬੀ ਟੈਰਿਫ ਲਾਏ ਸਨ। ਇਹ ਟੈਰਿਫ ਅਮਰੀਕੀ ਟੈਰਿਫ ਦੇ ਜਵਾਬ ’ਚ ਲਾਏ ਗਏ ਸਨ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਟਰੰਪ ਦੀ ਵਪਾਰ ਨੀਤੀ ਦਾ ਵਿਰੋਧ ਕੀਤਾ ਹੈ।

