Copenhagen again tops list of world’s most liveable cities for 2026, Melbourne third
2026 ਦੇ ਦੁਨੀਆ ਦੇ ਸਭ ਤੋਂ ਰਹਿਣਯੋਗ ਸ਼ਹਿਰਾਂ ‘ਚ ਕੋਪਨਹੇਗਨ ਮੁੜ ਪਹਿਲੇ ਸਥਾਨ ’ਤੇ ਅਤੇ ਮੈਲਬੌਰਨ ਤੀਜੇ ‘ਤੇ
ਬ੍ਰਿਸਬੇਨ (ਆਵਾਜ਼ਿ ਕੌਮ ਬਿਊਰੋ)-ਇਕਨਾਮਿਸਟ ਇੰਟੈਲੀਜੈਂਸ ਯੂਨਿਟ ਵੱਲੋ ਜਾਰੀ ਕੀਤੀ 2026 ਦੀ ਗਲੋਬਲ ਰਹਿਣ-ਸਹਿਣ ਯੋਗਤਾ ਸੂਚੀ ਅਨੁਸਾਰ ਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ ਲਗਾਤਾਰ ਦੂਜੇ ਸਾਲ ਦੁਨੀਆ ਦਾ ਸਭ ਤੋਂ ਵੱਧ ਰਹਿਣਯੋਗ ਸ਼ਹਿਰ ਬਣਿਆ ਹੈ। ਇਹ ਮੁਲਾਂਕਣ 173 ਸ਼ਹਿਰਾਂ ਦੀ ਸਥਿਰਤਾ, ਸਿਹਤ ਸਹੂਲਤਾਂ, ਸਿੱਖਿਆ, ਬੁਨਿਆਦੀ ਢਾਂਚੇ, ਸੱਭਿਆਚਾਰ ਅਤੇ ਵਾਤਾਵਰਨ ਸਮੇਤ ਵੱਖ-ਵੱਖ ਮਾਪਦੰਡਾਂ ’ਤੇ ਕੀਤਾ ਗਿਆ। ਕੋਪਨਹੇਗਨ ਨੇ 100 ਵਿੱਚੋਂ 98 ਅੰਕ ਹਾਸਲ ਕੀਤੇ।
2026 ਦੇ ਸਿਖਰਲੇ 10 ਰਹਿਣਯੋਗ ਸ਼ਹਿਰ:
- ਕੋਪਨਹੇਗਨ, ਡੈਨਮਾਰਕ
- ਵਿਆਨਾ, ਆਸਟ੍ਰੀਆ
- ਮੈਲਬੌਰਨ, ਆਸਟ੍ਰੇਲੀਆ
- ਸਿਡਨੀ, ਆਸਟ੍ਰੇਲੀਆ
- ਜ਼ਿਊਰਿਖ, ਸਵਿਟਜ਼ਰਲੈਂਡ
- ਜਿਨੇਵਾ, ਸਵਿਟਜ਼ਰਲੈਂਡ
- ਓਸਾਕਾ, ਜਾਪਾਨ
- ਐਡੀਲੇਡ, ਆਸਟ੍ਰੇਲੀਆ
- ਵੈਨਕੂਵਰ, ਕੈਨੇਡਾ
- ਟੋਕੀਓ, ਜਾਪਾਨ
ਰਿਪੋਰਟ ਮੁਤਾਬਕ ਆਸਟ੍ਰੇਲੀਆ ਨੇ ਸਿਖਰਲੇ 10 ਵਿੱਚ ਤਿੰਨ ਸ਼ਹਿਰ ਮੈਲਬੌਰਨ, ਸਿਡਨੀ ਅਤੇ ਐਡੀਲੇਡ ਸ਼ਾਮਲ ਕਰਕੇ ਆਪਣੀ ਮਜ਼ਬੂਤ ਸਥਿਤੀ ਕਾਇਮ ਰੱਖੀ ਹੈ। ਏਸ਼ੀਆਈ ਸ਼ਹਿਰਾਂ ਦੀ ਕਾਰਗੁਜ਼ਾਰੀ ਵਿੱਚ ਵੀ ਸੁਧਾਰ ਦਰਜ ਕੀਤਾ ਗਿਆ ਹੈ।

