Live cartridge recovered from Israeli traveler’s bag at Gaggal Airport
ਗੱਗਲ ਏਅਰਪੋਰਟ ’ਤੇ ਇਜ਼ਰਾਇਲੀ ਯਾਤਰੀ ਦੇ ਬੈਗ ’ਚੋਂ ਜ਼ਿੰਦਾ ਕਾਰਤੂਸ ਬਰਾਮਦ
Kangra, (ਆਵਾਜ਼ਿ ਕੌਮ ਬਿਊਰੋ)-ਹਿਮਾਚਲ ਦੇ ਗੱਗਲ ਏਅਰਪੋਰਟ ’ਤੇ ਸੁਰੱਖਿਆ ਜਾਂਚ ਦੌਰਾਨ ਇਜ਼ਰਾਇਲੀ ਮੂਲ ਦੇ ਇਕ ਯਾਤਰੀ ਦੇ ਰਜਿਸਟਰਡ ਬੈਗ ’ਚੋਂ ਜ਼ਿੰਦਾ ਕਾਰਤੂਸ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਯਾਤਰੀ ਧਰਮਸ਼ਾਲਾ ਤੋਂ ਦਿੱਲੀ ਜਾਣ ਵਾਲੀ ਸਪਾਈਸਜੈੱਟ ਦੀ ਉਡਾਣ ਸੰਖਿਆ ਐੱਸ. ਜੀ.-2451 ’ਚ ਯਾਤਰਾ ਕਰਨ ਵਾਲਾ ਸੀ। ਏਅਰਪੋਰਟ ਦੇ ਸੁਰੱਖਿਆ ਇੰਚਾਰਜ ਰੋਹਿਤ ਸੋਨੀ ਦੀ ਸੂਚਨਾ ’ਤੇ ਗੱਗਲ ਥਾਣਾ ਪੁਲਸ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਪੁਲਸ ਨੇ ਸ਼ੁਰੂਆਤੀ ਜਾਂਚ ਤੋਂ ਬਾਅਦ ਯਾਤਰੀ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਹੈ।

