Representatives of the Sikh community’s premier institution coming under the cloud of serious allegations is deeply unsettling for Sikhs who revere the name of Guru Nanak: Manpreet Singh Ayali
ਸਿੱਖ ਕੌਮ ਦੀ ਸਿਰਮੌਰ ਸੰਸਥਾ ਦੇ ਨੁਮਾਇੰਦਿਆਂ ਦਾ ਗੰਭੀਰ ਦੋਸ਼ਾਂ ਦੇ ਘੇਰੇ ਵਿੱਚ ਆਉਣਾ ਗੁਰੂ-ਨਾਨਕ ਨਾਮ ਲੇਵਾ ਸਿੱਖ ਨੂੰ ਝੰਜੋੜ ਕੇ ਰੱਖ ਦੇਣ ਵਾਲਾ : ਮਨਪ੍ਰੀਤ ਸਿੰਘ ਇਯਾਲੀ
Chandigarh, (ਆਵਾਜ਼ਿ ਕੌਮ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਮੈਂਬਰ ਅਮਰਜੀਤ ਸਿੰਘ ਚਾਵਲਾ ਉੱਤੇ ਲੱਗੇ ਬਲਾਤਕਾਰ ਦੇ ਸੰਗੀਨ ਇਲਜ਼ਾਮ ਲੱਗਣ ਉਪੰਰਤ ਅਨੰਦਪੁਰ ਸਾਹਿਬ ਥਾਣੇ ਪਰਚਾ ਦਰਜ ਹੋਇਆ ਹੈ। ਪੂਰੀ ਸਿੱਖ ਕੌਮ ਦੀ ਸਿਰਮੌਰ ਸੰਸਥਾ ਦੇ ਨੁਮਾਇੰਦਿਆਂ ਦਾ ਅਜਿਹੇ ਗੰਭੀਰ ਦੋਸ਼ਾਂ ਦੇ ਘੇਰੇ ਵਿੱਚ ਆਉਣਾ ਹਰ ਗੁਰੂ-ਨਾਨਕ ਨਾਮ ਲੇਵਾ ਸਿੱਖ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਇਯਾਲੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਇਹ ਸੱਭ ਹੋਣਾ ਬਹੁਤ ਹੀ ਦੁਖਦਾਈ ਤੇ ਸ਼ਰਮਨਾਕ ਹੈ। ਪਿਛਲੇ ਲਗਭਗ 15 ਸਾਲਾਂ ਤੋਂ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਜਨਰਲ ਚੋਣਾਂ ਨਾ ਕਰਵਾਉਣ ਦਾ ਹੀ ਇਹ ਖ਼ਮਿਆਜ਼ਾ ਹੈ ਕਿ ਅਜਿਹੇ ਦਾਗੀ ਤੇ ਖ਼ਰਾਬ ਅਕਸ ਵਾਲੇ ਵਿਅਕਤੀ ਇਸ ਪਵਿੱਤਰ ਸੰਸਥਾ ’ਤੇ ਕਾਬਜ਼ ਹੋ ਕੇ ਬੈਠੇ ਹਨ। ਇਸ ਪੂਰੀ ਘਟਨਾ ਅਤੇ ਸੰਸਥਾ ਦੇ ਅਕਸ ਨੂੰ ਲੱਗੇ ਦਾਗ਼ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਐੱਸ.ਜੀ.ਪੀ.ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਪੂਰੀ ਤਰ੍ਹਾਂ ਜ਼ਿੰਮੇਵਾਰ ਅਤੇ ਕੌਮ ਨੂੰ ਜਵਾਬਦੇਹ ਹਨ। ਇਸ ਮਾਮਲੇ ਦੀ ਨਿਰਪੱਖ ਤੇ ਡੂੰਘਾਈ ਨਾਲ ਜਾਂਚ ਹੋਣੀ ਲਾਜ਼ਮੀ ਹੈ ਤਾਂ ਜੋ ਸੱਚ ਸਾਹਮਣੇ ਆ ਸਕੇ।

