Shooting at a Philippine school; three dead, six injured
ਫਿਲੀਪੀਨ ਦੇ ਸਕੂਲ ‘ਚ ਗੋਲੀਬਾਰੀ ; ਤਿੰਨ ਮੌਤਾਂ, ਛੇ ਜ਼ਖਮੀ
ਮਨੀਲਾ (ਆਵਾਜ਼ਿ ਕੌਮ ਬਿਊਰੋ)-ਦੱਖਣੀ ਫਿਲੀਪੀਨਜ਼ ਦੇ ਇੱਕ ਸਕੂਲ ਵਿੱਚ ਸ਼ੁੱਕਰਵਾਰ ਨੂੰ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਗੋਲੀਬਾਰੀ ਵਿੱਚ ਘੱਟੋ-ਘੱਟ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਬੰਦੂਕਧਾਰੀ ਸਮੇਤ ਛੇ ਹੋਰ ਜ਼ਖਮੀ ਹੋ ਗਏ। ਇੱਕ ਸਥਾਨਕ ਅਧਿਕਾਰੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਦੱਖਣੀ ਕੋਟਾਬਾਟੋ ਸੂਬੇ ਦੇ ਆਫ਼ਤ ਪ੍ਰਤੀਕਿਰਿਆ ਅਧਿਕਾਰੀ ਰੋਲੀ ਡੋਆਨ ਐਕਿਨੋ ਨੇ ਕਿਹਾ ਕਿ ਬੰਗਾ ਸ਼ਹਿਰ ਦੇ ਬੰਗਾ ਨੈਸ਼ਨਲ ਹਾਈ ਸਕੂਲ ਵਿੱਚ ਗੋਲੀਬਾਰੀ ਤੋਂ ਬਾਅਦ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਛੇ ਹੋਰ ਹਸਪਤਾਲ ਵਿੱਚ ਦਾਖਲ ਹਨ। ਫਿਲੀਪੀਨ ਨੈਸ਼ਨਲ ਪੁਲਿਸ ਨੇ ਇੱਕ ਬਿਆਨ ਵਿੱਚ ਪੁਸ਼ਟੀ ਕੀਤੀ ਕਿ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਕਿਹਾ ਕਿ ਘਟਨਾ ਦੀ ਜਾਂਚ ਜਾਰੀ ਹੈ।

