Making a reel proved costly for Raj Thackeray! MNS workers made him do sit-ups with a slipper placed on his head
ਰਾਜ ਠਾਕਰੇ ਨੂੰ ਰੀਲ ਬਣਾਉਣਾ ਪਿਆ ਮਹਿੰਗਾ ! ਮਨਸੇ ਵਰਕਰਾਂ ਨੇ ਸਿਰ ’ਤੇ ਚੱਪਲ ਰੱਖ ਕੇ ਲਵਾਈਆਂ ਦੰਡ-ਬੈਠਕਾਂ
Mumbai, (ਆਵਾਜ਼ਿ ਕੌਮ ਬਿਊਰੋ)-ਮਹਾਰਾਸ਼ਟਰ ’ਚ ਇਕ ਵਾਰ ਫਿਰ ਤੋਂ ਮਹਾਰਾਸ਼ਟਰ ਨਵਨਿਰਮਾਣ ਸੈਨਾ (ਮਨਸੇ) ਦੀ ਗੁੰਡਾਗਰਦੀ ਸਾਹਮਣੇ ਆਈ ਹੈ। ਪਾਰਟੀ ਦੇ ਪ੍ਰਮੁੱਖ ਰਾਜ ਠਾਕਰੇ ਦਾ ਮਜ਼ਾਕ ਉਡਾਉਣ ਵਾਲੀ ਇਕ ਰੀਲ ਬਣਾਉਣ ’ਤੇ ਮਨਸੇ ਕਾਰਕੁੰਨਾਂ ਨੇ ਸੋਸ਼ਲ ਮੀਡੀਆ ਇੰਫਲੂਐਂਸਰ ਨੂੰ ਲੱਭ ਕੇ ਮੁਆਫ਼ੀ ਮੰਗਣ ਲਈ ਮਜ਼ਬੂਰ ਕੀਤਾ। ਸੋਸ਼ਲ ਮੀਡੀਆ ’ਤੇ ਵਾਇਰਲ ਇਕ ਵੀਡੀਓ ’ਚ ਇਕ ਸੋਸ਼ਲ ਮੀਡੀਆ ਇੰਫਲੂਐਂਸਰ ਸਿਰ ’ਤੇ ਚੱਪਲ ਰੱਖ ਕੇ ਦੰਡ-ਬੈਠਕ ਕਰ ਰਿਹਾ ਹੈ। ਇਸ ਤੋਂ ਬਾਅਦ ਉਹ ਰਾਜ ਠਾਕਰੇ ਦੀ ਤਸਵੀਰ ਅੱਗੇ ਲੇਟ ਕੇ ਮੁਆਫ਼ੀ ਮੰਗਦਾ ਹੈ। ਮਨਸੇ ਕਾਰਕੁੰਨਾਂ ਨੇ ਜਿੱਥੇ ਉਸ ਨੂੰ ਮੁਆਫ਼ੀ ਮੰਗਣ ਲਈ ਮਜ਼ਬੂਰ ਕੀਤਾ ਤਾਂ ਉੱਥੇ ਹੀ ਮਨਸੇ ਦੇ ਨੇਤਾਵਾਂ ਨੇ ਉਸ ਦੇ ਚਿਹਰੇ ’ਤੇ ਸਿਆਹੀ ਮਲ ਦਿੱਤੀ।

