‘Second-hand’ car saved the lives of 4 people! This is how it defeated death during a terrible shooting
‘ਸੈਕਿੰਡ-ਹੈਂਡ’ ਕਾਰ ਨੇ ਬਚਾਈ 4 ਲੋਕਾਂ ਦੀ ਜਾਨ ! ਭਿਆਨਕ ਫਾਇਰਿੰਗ ਦੌਰਾਨ ਇੰਝ ਦਿੱਤੀ ਮੌਤ ਨੂੰ ਮਾਤ
ਸੋਨੀਪਤ (ਆਵਾਜ਼ਿ ਕੌਮ ਬਿਊਰੋ)-ਹਰਿਆਣਾ ‘ਚ ਸੋਨੀਪਤ ਜ਼ਿਲ੍ਹੇ ਦੇ ਗੋਹਾਨਾ ਖੇਤਰ ‘ਚ ਸੋਮਵਾਰ ਨੂੰ ਅਦਾਲਤ ਦੀ ਸੁਣਵਾਈ ਤੋਂ ਆ ਰਹੇ ਚਾਰ ਲੋਕਾਂ ਦੀ ਬੁਲੇਟਪਰੂਫ ਕਾਰ ‘ਤੇ ਹਥਿਆਰਬੰਦ ਹਮਲਾਵਰਾਂ ਨੇ ਗੋਲੀਆਂ ਚਲਾਈਆਂ, ਜਿਸ ‘ਚ ਉਹ ਵਾਲ-ਵਾਲ ਬਚ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਗੋਹਾਨਾ ਦੇ ਪੁਲਸ ਡਿਪਟੀ ਕਮਿਸ਼ਨਰ (ਡੀਸੀਪੀ) ਜਿਤੇਂਦਰ ਗਹਿਲਾਵਤ ਨੇ ਦੱਸਿਆ ਕਿ ਬਰੌਟਾ ਪਿੰਡ ਵਾਸੀ ਰਵਿੰਦਰ ਅਤੇ ਤਿੰਨ ਹੋਰ ਲੋਕ ਜ਼ਮੀਨ ਵਿਵਾਦ ਨਾਲ ਜੁੜੇ ਇਕ ਦੀਵਾਨੀ ਮਾਮਲੇ ‘ਚ ਅਦਾਲਤ ‘ਚ ਸੁਣਵਾਈ ਤੋਂ ਬਾਅਦ ਸਕਾਰਪੀਓ ‘ਤੇ ਵਾਪਸ ਆ ਰਹੇ ਸਨ। ਰਵਿੰਦਰ ਨੇ ਦੱਸਿਆ ਕਿ ਉਸ ਦੇ ਰਿਸ਼ਤੇਦਾਰ ਰਿਸ਼ੀ ਨੇ ਕੁਝ ਦਿਨ ਪਹਿਲਾਂ ਹੀ ਇਹ ਪੁਰਾਣੀ ਗੱਡੀ ਖਰੀਦੀ ਸੀ ਅਤੇ ਕਿਸੇ ਵੱਡੀ ਘਟਨਾ ਦੇ ਸ਼ੱਕ ਕਾਰਨ ਉਨ੍ਹਾਂ ਨੇ ਇਸ ਗੱਡੀ ‘ਚ ਕੋਰਟ ਦਾ ਫੈਸਲਾ ਕੀਤਾ ਸੀ। ਰਵਿੰਦਰ ਨੇ ਆਪਣੀ ਸ਼ਿਕਾਇਤ ‘ਚ ਦੋਸ਼ ਲਗਾਇਆ ਕਿ ਹਮਲਾਵਰਾਂ ਦੀ ਉਸ ਨਾਲ ਪੁਰਾਣੀ ਰੰਜਿਸ਼ ਸੀ ਅਤੇ ਉਹ 2 ਵਾਹਨਾਂ ‘ਚ ਸਵਾਰ ਹੋ ਕੇ ਆਏ ਸਨ। ਡੀਸੀਪੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਮਲਾਵਰਾਂ ਨੇ ਵਾਹਨ ਨੂੰ ਵਿਚ ਰਸਤੇ ਰੋਕ ਲਿਆ ਅਤੇ ਉਸ ‘ਤੇ ਗੋਲੀਆਂ ਚਲਾਈਆਂ। ਉਨ੍ਹਾਂ ਕਿਹਾ ਕਿ ਵਾਹਨ ਦੇ ਬੁਲੇਟਪਰੂਫ ਹੋਣ ਕਾਰਨ ਉਸ ‘ਚ ਸਵਾਰ ਸਾਰੇ ਲੋਕ ਸੁਰੱਖਿਅਤ ਬਚ ਗਏ। ਅਧਿਕਾਰੀ ਨੇ ਦੱਸਿਆ ਕਿ 6 ਹਮਲਾਵਰਾਂ ਦੀ ਪਛਾਣ ਕਰ ਲਈ ਗਈ ਸੀ, ਜਦੋਂ ਕਿ ਮਾਮਲੇ ‘ਚ 10-12 ਹੋਰ ਦੋਸ਼ੀ ਵੀ ਸ਼ਾਮਲ ਹਨ। ਦੋਸ਼ੀਆਂ ਨੂੰ ਫੜਨ ਲਈ ਪੁਲਸ ਦੀਆਂ 5 ਟੀਮਾਂ ਗਠਿਤ ਕੀਤੀਆਂ ਗਈਆਂ ਹਨ।

