Petrol and diesel prices set to rise! Mounting pressure on the Indian economy
ਹੁਣ ਚੜ੍ਹਨਗੇ ਪੈਟਰੋਲ-ਡੀਜ਼ਲ ਦੇ ਭਾਅ! ਭਾਰਤੀ ਅਰਥਵਿਵਸਥਾ ’ਤੇ ਲਗਾਤਾਰ ਵਧ ਰਿਹਾ ਦਬਾਅ
Mumbai, (ਆਵਾਜ਼ਿ ਕੌਮ ਬਿਊਰੋ)-ਭਾਰਤ ਲਈ ਤੇਲ ਦੀ ਦਰਾਮਦ ਮਹਿੰਗੀ ਹੁੰਦੀ ਜਾ ਰਹੀ ਹੈ। ਪੈਟਰੋਲੀਅਮ ਪਲਾਨਿੰਗ ਐਂਡ ਅਨਾਲਿਸਿਸ ਸੈੱਲ (ਪੀ. ਪੀ. ਏ. ਸੀ.) ਦੇ ਅੰਕੜੇ ’ਚ ਇਸ ਦਾ ਖੁਲਾਸਾ ਹੋਇਆ ਹੈ। ਇਸ ਮੁਤਾਬਕ ਅਪ੍ਰੈਲ-ਅਗਸਤ ਦੇ ਦੌਰਾਨ ਭਾਰਤ ਦਾ ਕੱਚਾ ਤੇਲ ਦਰਾਮਦੀ ਬਿੱਲ 48 ਫੀਸਦੀ ਵਧ ਕੇ 74.8 ਅਰਬ ਡਾਲਰ ਹੋ ਗਿਆ। ਅਜਿਹਾ ਨਹੀਂ ਹੈ ਕਿ ਮਾਤਰਾ ’ਚ ਕੋਈ ਵਾਧਾ ਕੀਤਾ ਗਿਆ ਹੈ, ਸਗੋਂ ਕੀਮਤਾਂ ਗਲੋਬਲ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ’ਚ ਆਈ ਤੇਜ਼ੀ ਕਰਨ ਵਧੀਆਂ ਹਨ। ਭਾਰਤ ਨੂੰ ਇਸ ਸਾਲ ਅਪ੍ਰੈਲ ਤੋਂ ਅਗਸਤ ਦੇ ਵਿਚਾਲੇ ਕੱਚੇ ਤੇਲ ਦੀ ਦਰਾਮਦ ਲਈ 74.8 ਅਰਬ ਡਾਲਰ ਚੁਕਾਉਣੇ ਪਏ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ 50.4 ਅਰਬ ਡਾਲਰ ਤੋਂ 48-50 ਫੀਸਦੀ ਜ਼ਿਆਦਾ ਹੈ। ਅੱਜ 21 ਸਤੰਬਰ ਦੀ ਦੁਪਹਿਰ ਨੂੰ ਬ੍ਰੇਂਟ ਕਰੂਡ ਲੱਗਭਗ 102 ਡਾਲਰ ਪ੍ਰਤੀ ਬੈਰਲ ’ਤੇ ਟ੍ਰੇਡ ਕਰ ਰਿਹਾ ਸੀ, ਜੋ ਪਿਛਲੇ ਬੰਦ ਭਾਅ ਤੋਂ 2 ਫੀਸਦੀ ਘੱਟ ਹੈ। ਹਾਲਾਂਕਿ, ਇਸ ਗਿਰਾਵਟ ਦੇ ਬਾਵਜੂਦ ਪੱਛਮੀ ਏਸ਼ੀਆ ’ਚ ਵਿਗੜਦੇ ਹਾਲਾਤ ਕਾਰਨ 18 ਦਿਨਾਂ ਤੋਂ ਵੱਧ ਹੋ ਗਏ ਹਨ ਕੱਚੇ ਤੇਲ ਦੀ ਕੀਮਤ 100 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਬਣੀ ਹੋਈ ਹੈ। ਭਾਵੇਂ ਹੀ ਅਜੇ ਘਰੇਲੂ ਪੱਧਰ ’ਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਸਥਿਰ ਹਨ ਪਰ ਜੇਕਰ ਲੰਬੇ ਸਮੇਂ ਤੱਕ ਕੱਚਾ ਤੇਲ 100 ਅਰਬ ਜਾਂ ਉਸ ਤੋਂ ਉੱਚੇ ਪੱਧਰ ’ਤੇ ਬਰਕਰਾਰ ਰਿਹਾ, ਤਾਂ ਲਾਜਿਸਟਿਕਸ ਅਤੇ ਮੈਨੂਫੈਕਚਰਿੰਗ ਦੀ ਲਾਗਤ ਵਧੇਗੀ, ਜਿਸ ਨਾਲ ਪ੍ਰਚੂਨ ਪੱਧਰ ’ਤੇ ਮਹਿੰਗਾਈ ਵਧਣ ਦੀ ਪੂਰੀ ਸੰਭਾਵਨਾ ਬਣੀ ਰਹੇਗੀ। ਇਸ ਸਾਲ ਅਪ੍ਰੈਲ-ਅਗਸਤ ਦੌਰਾਨ ਭਾਰਤ ਨੇ 100.7 ਮਿਲੀਅਨ ਟਨ ਤੇਲ ਦੀ ਦਰਾਮਦ ਕੀਤੀ, ਜਦੋਂ ਕਿ ਪਿਛਲੇ ਸਾਲ ਇਸੇ ਮਿਆਦ ’ਚ ਇਹ ਅੰਕੜਾ 101.1 ਮਿਲੀਅਨ ਟਨ ਸੀ। ਪੀ. ਪੀ. ਏ. ਸੀ. ਦੇ ਅੰਕੜਿਆਂ ਮੁਤਾਬਕ ਅਗਸਤ ’ਚ ਦਰਾਮਦੀ ਬਿੱਲ 18 ਫੀਸਦੀ ਵਧ ਕੇ 11.7 ਅਰਬ ਡਾਲਰ ਹੋ ਗਿਆ, ਜਦੋਂ ਕਿ ਮਾਤਰਾ 3 ਫੀਸਦੀ ਘਟ ਕੇ 19 ਮਿਲੀਅਨ ਟਨ ਰਹਿ ਗਈ। ਕ੍ਰਿਸਿਲ ਇੰਟੈਲੀਜੈਂਸ ਨੇ ਇਸ ਮਾਲੀ ਸਾਲ ਲਈ ਬ੍ਰੇਂਟ ਕਰੂਡ ਦੇ ਆਪਣੇ ਅੰਦਾਜ਼ੇ ਨੂੰ ਵਧਾ ਕੇ 88-93 ਡਾਲਰ ਕਰ ਦਿੱਤਾ ਹੈ। ਇਨਵੈਂਟਰੀ ’ਚ ਕਮੀ ਅਤੇ ਪੱਛਮ ਏਸ਼ੀਆ ’ਚ ਲਗਾਤਾਰ ਤਣਾਅ ਕਾਰਨ ਇਸ ’ਚ ਸਾਲ-ਦਰ-ਸਾਲ 25-32 ਫੀਸਦੀ ਦੇ ਵਾਧੇ ਦਾ ਅੰਦਾਜ਼ਾ ਹੈ। ਕ੍ਰਿਸਿਲ ਇੰਟੈਲੀਜੈਂਸ ਦਾ ਕਹਿਣਾ ਹੈ ਕਿ ਊਰਜਾ ਦੀਆਂ ਵਧਦੀਆਂ ਕੀਮਤਾਂ ਅਰਥਵਿਵਸਥਾ ’ਚ ਮਹਿੰਗਾਈ ਵਧਾ ਦਿੰਦੀਆਂ ਹਨ। ਜਦੋਂ ਬਾਜ਼ਾਰ ’ਚ ਮੰਗ ਮਜ਼ਬੂਤ ਹੁੰਦੀ ਹੈ, ਤਾਂ ਕੰਪਨੀਆਂ ਆਪਣੀ ਵਧੀ ਹੋਈ ਲਾਗਤ ਜਾਂ ਇਨਪੁਟ ਲਾਗਤ ਦਾ ਬੋਝ ਆਸਾਨੀ ਨਾਲ ਗਾਹਕਾਂ ’ਤੇ ਪਾ ਦਿੰਦੀਆਂ ਹਨ, ਜਿਸ ਨਾਲ ਉਤਪਾਦ ਮਹਿੰਗੇ ਹੋ ਜਾਂਦੇ ਹਨ। ਅਗਸਤ ਦੇ ਮਹੀਨੇ ’ਚ ਥੋਕ ਮੁੱਲ ਸੂਚਕ ਅੰਕ (ਡਬਲਿਊ. ਪੀ. ਆਈ.) ’ਤੇ ਆਧਾਰਿਤ ਮਹਿੰਗਾਈ ਦਾ 9.9 ਫੀਸਦੀ ਤੱਕ ਪਹੁੰਚ ਜਾਣਾ ਇਸੇ ਰੁਝਾਨ ਨੂੰ ਸਾਬਤ ਕਰਦਾ ਹੈ। ਅਮਰੀਕਾ-ਈਰਾਨ ’ਚ ਜੰਗ ਅਤੇ ਪੱਛਮ ਏਸ਼ੀਆ ’ਚ ਜਾਰੀ ਤਣਾਅ ਕਾਰਨ ਗਲੋਬਲ ਪੱਧਰ ’ਤੇ ਸਪਲਾਈ ਚੇਨ ’ਤੇ ਬਹੁਤ ਡੂੰਘਾ ਅਸਰ ਪਿਆ ਹੈ। ਇਸ ਨਾਲ ਕੱਚੇ ਤੇਲ ਦੇ ਭਾਅ ਵਧੇ ਹਨ। ਇਸ ਦਰਮਿਆਨ ਰੂਸੀ ਤੇਲ ਦੀ ਦਰਾਮਦ ’ਤੇ ਵੀ ਅਮਰੀਕਾ ਨੇ ਸਖ਼ਤੀ ਦਿਖਾਈ ਹੈ, ਜਿਸ ਨਾਲ ਰੂਸ ਤੋਂ ਛੋਟ ’ਤੇ ਮਿਲਣ ਵਾਲੇ ਕੱਚੇ ਤੇਲ ਦੀ ਮਾਤਰਾ ’ਚ ਵੀ ਕਮੀ ਆਈ ਹੈ। ਅਜਿਹੇ ’ਚ ਭਾਰਤ ਨੂੰ ਮਜਬੂਰਨ ਮਹਿੰਗੇ ਸਪਲਾਇਰਾਂ ਦਾ ਰੁਖ਼ ਕਰਨਾ ਪੈ ਰਿਹਾ ਹੈ। ਜ਼ਾਹਿਰ-ਜਿਹੀ ਗੱਲ ਹੈ ਕਿ ਦਰਾਮਦ ਮਹਿੰਗੀ ਹੋਵੇਗੀ, ਤਾਂ ਭਾਰਤ ਦਾ ਵਪਾਰ ਘਾਟਾ ਅਤੇ ਚਾਲੂ ਖਾਤੇ ਦਾ ਘਾਟਾ ਵੀ ਵਧੇਗਾ। ਕਿਉਂਕਿ ਦਰਾਮਦ ਦਾ ਭੁਗਤਾਨ ਡਾਲਰ ’ਚ ਕੀਤਾ ਜਾਂਦਾ ਹੈ, ਇਸ ਲਈ ਜੇਕਰ ਪਹਿਲਾਂ ਦੇ ਮੁਕਾਬਲੇ ਹੁਣ ਡਾਲਰ ਜ਼ਿਆਦਾ ਖਰਚ ਹੋਣਗੇ, ਤਾਂ ਭਾਰਤੀ ਰੁਪਏ ’ਤੇ ਦਬਾਅ ਵਧੇਗਾ ਅਤੇ ਉਹ ਡਾਲਰ ਦੇ ਮੁਕਾਬਲੇ ਕਮਜ਼ੋਰ ਹੁੰਦਾ ਜਾਵੇਗਾ।

