Encounter with shooters who fired at Gulab Sidhu’s house
ਗੁਲਾਬ ਸਿੱਧੂ ਦੇ ਘਰ ‘ਤੇ ਫਾਇਰਿੰਗ ਕਰਨ ਵਾਲੇ ਸ਼ੂਟਰਾਂ ਦਾ ਐਨਕਾਊਂਟਰ
ਬਰਨਾਲਾ (ਪੁਨੀਤ) – ਪੰਜਾਬੀ ਗਾਇਕ ਗੁਲਾਬ ਸਿੱਧੂ ਘਰ ਦੇ ਬਾਹਰ ਫਾਇਰਿੰਗ ਕਰਕੇ ਫਰਾਰ ਹੋਏ ਸ਼ੂਟਰਾਂ ਦਾ ਬਰਨਾਲਾ ਪੁਲਸ ਨੇ ਐਨਕਾਊਂਟਰ ਕਰਕੇ ਕਾਬੂ ਕਰ ਲਿਆ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਗਾਇਕ ਦੇ ਬਰਨਾਲਾ ਦੇ ਪਿੰਡ ਫਰਵਾਹੀ ਸਥਿਤ ਘਰ ਦੇ ਬਾਹਰ ਦੇਰ ਰਾਤ 7 ਤੋਂ 8 ਰਾਊਂਡ ਫਾਇਰ ਕੀਤੇ ਗਏ ਸਨ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਸੀ, ਜਿਸ ਵਿਚ 3 ਮੋਟਰਸਾਈਕਲ ਸਵਾਰ ਗੋਲੀਆਂ ਚਲਾ ਕੇ ਫਰਾਰ ਹੁੰਦੇ ਨਜ਼ਰ ਆਏ। ਹੁਣ ਬਰਨਾਲਾ ਪੁਲਸ ਨੇ ਕਾਰਵਾਈ ਕਰਦਿਆਂ ਇਨ੍ਹਾਂ ਤਿੰਨਾਂ ਸ਼ੂਟਰਾਂ ਨੂੰ ਬਰਨਾਲਾ-ਮਾਨਸਾ ਰੋਡ ‘ਤੇ ਸਥਿਤ ਪਿੰਡ ਪੱਖੋ ਕਲਾਂ ਤੋਂ ਕਾਬੂ ਕਰ ਲਿਆ ਹੈ। ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਪੁਲਸ ਕਾਰਵਾਈ ਵਿੱਚ ਇੱਕ ਸ਼ੂਟਰ ਜ਼ਖਮੀ ਵੀ ਹੋਇਆ ਹੈ।

