Relief from the heat for Italians; beaches deserted
ਇਟਲੀ ਵਾਸੀਆਂ ਨੂੰ ਗਰਮੀ ਤੋਂ ਮਿਲੀ ਰਾਹਤ, ਸਮੁੰਦਰੀ ਤੱਟਾਂ ਤੋਂ ਰੌਣਕਾਂ ਹੋਈਆਂ ਗਾਇਬ
ਇਟਲੀ (ਆਵਾਜ਼ਿ ਕੌਮ ਬਿਊਰੋ)-ਇਟਲੀ ਵਿੱਚ ਪਿਛਲੇ ਮਹੀਨਿਆਂ ਤੋਂ ਲਗਾਤਾਰ ਪਈ ਰਿਕਾਰਡ ਤੋੜ ਗਰਮੀ ਦਾ ਕਹਿਰ ਹੁਣ ਕੁੱਝ ਘਟ ਗਿਆ ਹੈ। ਤਾਪਮਾਨ ਦਾ ਪੱਧਰ ਹੇਠਾ ਆਉਣ ਨਾਲ ਲੋਕਾਂ ਨੇ ਅੱਤ ਦੀ ਗਰਮੀ ਤੋਂ ਸੁੱਖ ਦਾ ਸਾਹ ਲਿਆ ਹੈ।ਪਿਛਲੇ ਦਿਨੀ ਹੋਈ ਬਾਰਿਸ਼ ਕਾਰਨ ਵੀ ਮਾਹੌਲ ਸੁਖਾਵਾਂ ਹੋਇਆ ਹੈ। ਅਤੇ ਸੇਵੇਰੇ ਸ਼ਾਮ ਹਲਕੀ ਠੰਢ ਵੀ ਹੋਣ ਲੱਗ ਪਈ ਹੈ। ਦੱਸਣਯੋਗ ਹੈ ਕਿ ਇਟਲੀ ਵਿੱਚ ਇਸ ਵਾਰ ਹੱਦੋਂ ਵੱਧ ਪਈ ਗਰਮੀ ਕਾਰਨ ਲੋਕਾਂ ਦਾ ਜਿਉਣਾ ਮੁਸ਼ਕਲ ਹੋਇਆ ਪਿਆ ਸੀ ਅਤੇ ਗਰਮੀ ਦੇ ਕਹਿਰ ਕਾਰਨ ਲੋਕਾਂ ਵਿੱਚ ਇਕ ਤਰ੍ਹਾਂ ਦੀ ਹਾਹਾਕਾਰ ਮੱਚੀ ਪਈ ਸੀ। ਗਰਮੀ ਦੀ ਤਪਸ਼ ਨਾ ਸਹਾਰਦਿਆਂ ਸੈਂਕੜੇ ਜਾਨਾਂ ਵੀ ਗਈਆਂ। ਦੂਜੇ ਪਾਸੇ ਗਰਮੀ ਦੀਆਂ ਛੁੱਟੀਆਂ ਖਤਮ ਹੋਣ ਕਾਰਨ ਵੀ ਸੈਲਾਨੀ ਵਾਪਿਸ ਜਾਣਾ ਸ਼ੁਰੂ ਹੋ ਗਏ ਹਨ ਅਤੇ ਇੱਥੋਂ ਦੇ ਸਮੁੰਦਰੀ ਤੱਟਾਂ ਤੋਂ ਰੌਣਕ ਪਰਤਣ ਲੱਗ ਪਈ ਹੈ। ਸਮੁੰਦਰੀ ਤੱਟਾਂ ਤੇ ਸੁੰਨਮਸਾਨ ਛਾ ਗਈ ਹੈ।

