In Pakistan, an innocent 3-year-old girl was sold for 2.5 lakh under the ‘Walwar’ custom
ਪਾਕਿਸਤਾਨ ’ਚ ‘ਵਲਵਰ’ ਪ੍ਰਥਾ ਦੇ ਨਾਂ ’ਤੇ 3 ਸਾਲ ਦੀ ਮਾਸੂਮ ਨੂੰ 2.5 ਲੱਖ ’ਚ ਵੇਚਿਆ
ਗੁਰਦਾਸਪੁਰ/ਇਸਲਾਮਾਬਾਦ (ਆਵਾਜ਼ਿ ਕੌਮ ਬਿਊਰੋ)-ਪਾਕਿਸਤਾਨ ’ਚ ਇਕ ਅਨੋਖੇ ‘ਵਲਵਰ’ ਪ੍ਰਥਾ ਕਾਰਨ ਇਕ 3 ਸਾਲ ਦੀ ਮਾਸੂਮ ਬੱਚੀ ਨੂੰ ਸਿਰਫ 2.50 ਲੱਖ ਪਾਕਿਸਤਾਨੀ ਰੁਪਏ ’ਚ ਵਿਆਹ ਲਈ ਵੇਚ ਦਿੱਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲਸ ਨੇ ਲੜਕੀ ਦੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਇਕ 60 ਸਾਲ ਦੇ ਆਦਮੀ ਸਲਾਹਦੀਨ ਦੀ ਭਾਲ ਕਰ ਰਹੀ ਹੈ, ਜਿਸ ਦੀ ਪਛਾਣ ਬੱਚੀ ਦੇ ਕਥਿਤ ਪਤੀ ਵਜੋਂ ਹੋਈ ਹੈ। ਕਥਿਤ ਤੌਰ ’ਤੇ 3 ਸਾਲ ਦੀ ਬੱਚੀ ਦੇ 60 ਸਾਲ ਦੇ ਵਿਅਕਤੀ ਨਾਲ ਵਿਆਹ ਨੇ ਪਾਕਿਸਤਾਨ ਦੇ ਦੱਖਣ-ਪੱਛਮੀ ਸੂਬੇ ਬਲੋਚਿਸਤਾਨ ’ਚ ਬਾਲ ਵਿਆਹ ਅਤੇ ਵਲਵਰ ਦੀ ਰਵਾਇਤੀ ਪ੍ਰਥਾ ਵੱਲ ਧਿਆਨ ਖਿੱਚਿਆ ਹੈ। ਸਰਹੱਦੀ ਸ਼ਹਿਰ ਚਮਨ ’ਚ ਪੁਲਸ ਨੇ ਬੱਚੀ ਦੇ ਪਿਤਾ ਅਬਦੁਲ ਬਾਕੀ ਨੂੰ ਉਸ ਵੇਲੇ ਗ੍ਰਿਫ਼ਤਾਰ ਕਰ ਲਿਆ, ਜਦੋਂ ਮਾਮਲਾ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ।

