Russia’s massive drone attack on Ukraine! 7 people lost their lives
ਰੂਸ ਦਾ ਯੂਕ੍ਰੇਨ ‘ਤੇ ਵੱਡਾ ਡਰੋਨ ਹਮਲਾ ! 7 ਲੋਕਾਂ ਦੀ ਗਈ ਜਾਨ
Russio, (ਆਵਾਜ਼ਿ ਕੌਮ ਬਿਊਰੋ)-ਰੂਸ ਵੱਲੋਂ ਯੂਕ੍ਰੇਨ ਦੇ ਵੱਖ-ਵੱਖ ਟਿਕਾਣਿਆਂ ’ਤੇ 24 ਘੰਟੇ ਲਗਾਤਾਰ ਕੀਤੀ ਜਾ ਰਹੀ ਬੰਬਾਰੀ ਵਿਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ 50 ਤੋਂ ਵੱਧ ਹੋਰ ਜ਼ਖਮੀ ਹੋ ਗਏ। ਮਾਸਕੋ ਦੀ ਫੌਜ ਨੇ ਮੱਧ ਕੀਵ ਵਿਚ ਅਪਾਰਟਮੈਂਟਾਂ, ਦਫਤਰਾਂ, ਡਾਟਾ ਸੈਂਟਰਾਂ ਅਤੇ ਯੂਕ੍ਰੇਨ ਦੀ ਰਾਸ਼ਟਰੀ ਵਿਗਿਆਨ ਅਕਾਦਮੀ ਦੀ ਇਕ ਇਮਾਰਤ ’ਤੇ ਭਿਆਨਕ ਹਮਲੇ ਕੀਤੇ। ਸ਼ਹਿਰਾਂ ਅਤੇ ਕਸਬਿਆਂ ’ਤੇ ਰੂਸ ਦੇ ਲਗਾਤਾਰ ਹੋ ਰਹੇ ਡਰੋਨ ਹਮਲਿਆਂ ਦਾ ਉਦੇਸ਼ ਯੂਕ੍ਰੇਨ ਨੂੰ ਕਮਜ਼ੋਰ ਕਰਨਾ ਹੈ। ਇਹ ਹਮਲੇ ਸੰਯੁਕਤ ਰਾਸ਼ਟਰ ਵਿਚ ਇਕ ਹਫ਼ਤੇ ਤੱਕ ਚੱਲੇ ਕੂਟਨੀਤਕ ਯਤਨਾਂ ਤੋਂ ਬਾਅਦ ਹੋ ਰਹੇ ਹਨ। ਸੰਯੁਕਤ ਰਾਸ਼ਟਰ ਵਿਚ ਕੀਤੇ ਗਏ ਕੂਟਨੀਤਕ ਯਤਨਾਂ ਦਾ ਉਦੇਸ਼ ਯੂਕ੍ਰੇਨ ’ਤੇ ਸਾਢੇ ਚਾਰ ਸਾਲ ਪਹਿਲਾਂ ਸ਼ੁਰੂ ਕੀਤੇ ਗਏ ਮਾਸਕੋ ਦੇ ਹਮਲਿਆਂ ’ਤੇ ਰੋਕ ਲਗਾਉਣਾ ਅਤੇ ਗੱਲਬਾਤ ਨੂੰ ਅੱਗੇ ਵਧਾਉਣਾ ਸੀ। ਰੂਸ ਦੀ ਸਰਕਾਰ ਦੇ ਬੁਲਾਰੇ ਦਿਮਿਤਰੀ ਪੇਸਕੋਵ ਨੇ ਸੋਮਵਾਰ ਨੂੰ ਸੰਕੇਤ ਦਿੱਤਾ ਕਿ ਹਾਲੀਆ ਯੂਕ੍ਰੇਨੀ ਹਮਲਿਆਂ ਤੋਂ ਬਾਅਦ ਸ਼ਾਂਤੀ ਸਮਝੌਤੇ ਦੀ ਦਿਸ਼ਾ ਵਿਚ ਕੋਈ ਤੇਜ਼ ਤਰੱਕੀ ਹੋਣ ਦੀਆਂ ਸੰਭਾਵਨਾਵਾਂ ਘੱਟ ਹਨ। ਇਨ੍ਹਾਂ ਹਮਲਿਆਂ ਵਿਚ ਰੂਸ ਵਿਚ ਹਾਲ ਹੀ ਵਿਚ ਹੋਈਆਂ ਸੰਸਦੀ ਚੋਣਾਂ ਦੌਰਾਨ ਕੀਤੇ ਗਏ ਹਮਲੇ ਵੀ ਸ਼ਾਮਲ ਹਨ। ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਸ ਦੀ ਫੌਜ ਨੇ ਕੀਵ ਵਿਚ ਦੋ ਡਾਟਾ ਸੈਂਟਰਾਂ ਦੇ ਨਾਲ-ਨਾਲ ਯੂਕ੍ਰੇਨ ਦੀ ਰਾਜਧਾਨੀ ਵਿਚ ਗੈਸ ਸਟੇਸ਼ਨਾਂ ਨੂੰ ਵੀ ਨਿਸ਼ਾਨਾ ਬਣਾਇਆ।

