BJP MLA Rajesh Chaudhary receives death threat from a Pakistani number
ਭਾਜਪਾ ਵਿਧਾਇਕ ਰਾਜੇਸ਼ ਚੌਧਰੀ ਨੂੰ ਪਾਕਿਸਤਾਨੀ ਨੰਬਰ ਤੋਂ ਮਿਲੀ ਜਾਨੋਂ ਮਾਰਨ ਦੀ ਧਮਕੀ
ਮਥੁਰਾ (ਆਵਾਜ਼ਿ ਕੌਮ ਬਿਊਰੋ)-ਮਾਂਟ ਤੋਂ ਭਾਜਪਾ ਵਿਧਾਇਕ ਰਾਜੇਸ਼ ਚੌਧਰੀ ਨੇ ਪਾਕਿਸਤਾਨੀ ਨੰਬਰ ਤੋਂ ਫੋਨ ਕਰ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੇ ਜਾਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਸੁਰੱਖਿਆ ਦੀ ਮੰਗ ਕੀਤੀ ਹੈ। ਪੁਲਸ ਨੇ ਉਨ੍ਹਾਂ ਦੀ ਸ਼ਿਕਾਇਤ ’ਤੇ ਮੁਕੱਦਮਾ ਦਰਜ ਕਰ ਕੇ ਸਾਈਬਰ ਸ਼ਾਖਾ ਨੂੰ ਜਾਂਚ ਸੌਂਪੀ ਹੈ। ਵਧੀਕ ਪੁਲਸ ਸੁਪਰਡੈਂਟ ਆਸ਼ਨਾ ਚੌਧਰੀ ਨੇ ਦੱਸਿਆ ਕਿ ਵਿਧਾਇਕ ਅਨੁਸਾਰ ਸੋਮਵਾਰ ਰਾਤ ਉਨ੍ਹਾਂ ਨੂੰ ਇਕ ਹੀ ਨੰਬਰ ਤੋਂ 2-2 ਵਾਰ ਫੋਨ ਆਇਆ। ਫੋਨ ’ਤੇ ਟੀ. ਵੀ. ਚੈਨਲਾਂ ’ਤੇ ਕਥਿਤ ਇਸਲਾਮ ਵਿਰੋਧੀ ਬਿਆਨਾਂ ਨੂੰ ਲੈ ਕੇ ਸੰਭਲ ਕੇ ਬੋਲਣ ਅਤੇ ‘ਦੇਖ ਲੈਣ’ ਦੀ ਧਮਕੀ ਦਿੱਤੀ ਗਈ। ਵਿਧਾਇਕ ਨੇ ਐੱਸ. ਐੱਸ. ਪੀ. ਸ਼ਲੋਕ ਕੁਮਾਰ ਨੂੰ ਸ਼ਿਕਾਇਤ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੇ ਫੋਨ ਉਨ੍ਹਾਂ ਨੂੰ ਪਹਿਲਾਂ ਵੀ ਆ ਚੁੱਕੇ ਹਨ। ਇਸ ਦੌਰਾਨ ਗੋਵਰਧਨ ਹਲਕੇ ਤੋਂ ਭਾਜਪਾ ਵਿਧਾਇਕ ਠਾਕੁਰ ਮੇਘਸ਼ਿਆਮ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।

