‘Drone bombs’, weapons, and ammunition seized in Manipur
ਮਣੀਪੁਰ ’ਚ ‘ਡਰੋਨ ਬੰਬ’, ਹਥਿਆਰ ਤੇ ਅਸਲਾ ਜ਼ਬਤ
Manipur, (ਆਵਾਜ਼ਿ ਕੌਮ ਬਿਊਰੋ)-ਮਣੀਪੁਰ ਦੇ ਬਿਸ਼ਨੂਪੁਰ ਜ਼ਿਲੇ ਵਿਚ ਸੁਰੱਖਿਆ ਫੋਰਸਾਂ ਨੇ ਬੁੱਧਵਾਰ ਨੂੰ ਇਕ ‘ਡਰੋਨ ਬੰਬ’ ਅਤੇ ਅਸਲਾ ਜ਼ਬਤ ਕੀਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਖ਼ੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਸਵੇਰੇ ਲੱਗਭਗ ਸਾਢੇ 5 ਵਜੇ ਖੋਰਦਕ ਪੱਟਨ ਇਲਾਕੇ ਵਿਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ, ਜਿਸ ਤੋਂ ਬਾਅਦ ਇਹ ਸਮੱਗਰੀ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜ਼ਬਤ ਕੀਤੇ ਗਏ ਸਾਮਾਨ ਵਿਚ ਦੇਸੀ ਬਣਿਆ ਡਰੋਨ ਬੰਬ, ਇਕ ਐੱਮ. ਪੀ. 5 ਸਬ-ਮਸ਼ੀਨ ਗੰਨ (ਮੈਗਜ਼ੀਨ ਸਮੇਤ), 4 ਹੱਥਗੋਲੇ , 6 ਦੇਸੀ ਧਮਾਕਾਖੇਜ਼ ਯੰਤਰ (ਆਈ. ਈ. ਡੀ.), ਵੱਖ-ਵੱਖ ਹਥਿਆਰਾਂ ਦੀਆਂ 5 ਮੈਗਜ਼ੀਨਾਂ ਅਤੇ ਕਾਰਤੂਸ ਸ਼ਾਮਲ ਹਨ।

