Court declares Saurabh and Sonam guilty in the ‘Blue Drum’ case! Verdict to be pronounced in 15 days
ਨੀਲਾ ਡਰੰਮ ਮਾਮਲੇ ‘ਚ ਅਦਾਲਤ ਨੇ ਸੌਰਭ ਤੇ ਸੋਨਮ ਨੂੰ ਐਲਾਨਿਆ ਦੋਸ਼ੀ ! 15 ਦਿਨਾਂ ‘ਚ ਸੁਣਾਏਗੀ ਫ਼ੈਸਲਾ
New Delhi, (ਆਵਾਜ਼ਿ ਕੌਮ ਬਿਊਰੋ)-ਬਹੁਚਰਚਿਤ ਨੀਲਾ ਡਰੱਮ ਹੱਤਿਆਕਾਂਡ ’ਚ ਅਦਾਲਤ ਨੇ ਸੌਰਭ ਰਾਜਪੂਤ ਦੇ ਕਤਲ ਮਾਮਲੇ ’ਚ ਉਸ ਦੀ ਪਤਨੀ ਮੁਸਕਾਨ ਰਸਤੋਗੀ ਅਤੇ ਉਸ ਦੇ ਪ੍ਰੇਮੀ ਸਾਹਿਲ ਸ਼ੁਕਲਾ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਦੋਵਾਂ ਨੂੰ ਕਤਲ ਅਤੇ ਸਬੂਤ ਮਿਟਾਉਣ ਦਾ ਦੋਸ਼ੀ ਮੰਨਿਆ ਗਿਆ ਹੈ। ਅਦਾਲਤ ਸਜ਼ਾ ਦਾ ਐਲਾਨ 15 ਦਿਨਾਂ ਬਾਅਦ ਕਰੇਗੀ। ਫੈਸਲਾ ਸੁਣਾਏ ਜਾਣ ਦੌਰਾਨ ਸੌਰਭ ਦੀ ਮਾਂ ਰੇਣੂ ਦੇਵੀ, ਭਰਾ ਬਬਲੂ ਅਤੇ ਪਰਿਵਾਰ ਦੇ ਹੋਰ ਮੈਂਬਰ ਅਦਾਲਤ ’ਚ ਮੌਜੂਦ ਸਨ। ਉੱਥੇ ਹੀ ਮੁਸਕਾਨ ਅਤੇ ਸਾਹਿਲ ਦੀ ਮੰਗ ’ਤੇ ਉਨ੍ਹਾਂ ਦੀ ਪੇਸ਼ੀ ਜੇਲ ’ਚੋਂ ਵੀਡੀਓ ਕਾਨਫਰੰਸਿੰਗ ਰਾਹੀਂ ਕਰਵਾਈ ਗਈ। ਦੋਵਾਂ ਨੇ ਉੱਥੋਂ ਹੀ ਅਦਾਲਤ ਦੀ ਕਾਰਵਾਈ ਦੇਖੀ। ਇਹ ਮਾਮਲਾ ਮਾਰਚ 2025 ’ਚ ਸਾਹਮਣੇ ਆਇਆ ਸੀ। ਇਸਤਗਾਸਾ ਧਿਰ ਅਨੁਸਾਰ, 3 ਮਾਰਚ 2025 ਨੂੰ ਮੁਸਕਾਨ ਨੇ ਪ੍ਰੇਮੀ ਸਾਹਿਲ ਨਾਲ ਮਿਲ ਕੇ ਸੌਰਭ ਦਾ ਕਤਲ ਕੀਤਾ। ਦੋਸ਼ ਸੀ ਕਿ ਪਹਿਲਾਂ ਖਾਣੇ ’ਚ ਦਵਾਈ ਮਿਲਾ ਕੇ ਉਸ ਨੂੰ ਬੇਹੋਸ਼ ਕੀਤਾ ਗਿਆ ਅਤੇ ਬਾਅਦ ’ਚ ਚਾਕੂ ਨਾਲ ਹਮਲਾ ਕਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸਰੀਰ ਦੇ ਟੁਕੜੇ ਕਰ ਕੇ ਉਨ੍ਹਾਂ ਨੂੰ ਨੀਲੇ ਪਲਾਸਟਿਕ ਦੇ ਡਰੱਮ ’ਚ ਰੱਖਿਆ ਗਿਆ ਅਤੇ ਸੀਮੈਂਟ ਪਾ ਕੇ ਪੈਕ ਕਰ ਦਿੱਤਾ ਗਿਆ। ਸੌਰਭ ਦੇ ਲੰਡਨ ਤੋਂ ਪਰਤਣ ਤੋਂ ਕੁਝ ਦਿਨਾਂ ਬਾਅਦ ਇਹ ਵਾਰਦਾਤ ਹੋਈ ਸੀ। ਘਟਨਾ ਦਾ ਖੁਲਾਸਾ 18 ਮਾਰਚ ਨੂੰ ਉਦੋਂ ਹੋਇਆ ਜਦੋਂ ਸੌਰਭ ਦਾ ਭਰਾ ਰਾਹੁਲ ਉਸ ਦੇ ਘਰ ਪਹੁੰਚਿਆ। ਉੱਥੇ ਮੁਸਕਾਨ ਨੂੰ ਸਾਹਿਲ ਨਾਲ ਦੇਖ ਕੇ ਉਸ ਨੇ ਭਰਾ ਬਾਰੇ ਪੁੱਛਿਆ। ਤਸੱਲੀਬਖਸ਼ ਜਵਾਬ ਨਾ ਮਿਲਣ ਅਤੇ ਘਰ ’ਚੋਂ ਬਦਬੂ ਆਉਣ ’ਤੇ ਮਾਮਲਾ ਪੁਲਸ ਤੱਕ ਪੁੱਜਾ। ਮਾਮਲੇ ’ਚ ਪੁਲਸ ਨੇ ਲੱਗਭਗ 1,000 ਪੰਨਿਆਂ ਦੀ ਚਾਰਜਸ਼ੀਟ ਦਾਖਲ ਕੀਤੀ। ਜੁਲਾਈ 2025 ’ਚ ਟ੍ਰਾਇਲ ਸ਼ੁਰੂ ਹੋਇਆ ਅਤੇ 126 ਤਰੀਕਾਂ ਦੌਰਾਨ ਇਸਤਗਾਸਾ ਧਿਰ ਨੇ 22 ਗਵਾਹ ਪੇਸ਼ ਕੀਤੇ। 17 ਸਤੰਬਰ ਨੂੰ ਅੰਤਿਮ ਬਹਿਸ ਮੁਕੰਮਲ ਹੋਈ ਅਤੇ 19 ਸਤੰਬਰ ਨੂੰ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਸੌਰਭ ਦੀ ਮਾਂ ਰੇਣੂ ਦੇਵੀ ਨੇ ਕਿਹਾ ਕਿ ਪਰਿਵਾਰ ਚਾਹੁੰਦਾ ਹੈ ਕਿ ਦੋਵਾਂ ਨੂੰ ਫਾਂਸੀ ਦੀ ਸਜ਼ਾ ਮਿਲੇ।

