Muslim mob sets fire to Christian man’s house and shop in Pakistan
ਪਾਕਿਸਤਾਨ ‘ਚ ਮੁਸਲਿਮ ਭੀੜ ਨੇ ਈਸਾਈ ਵਿਅਕਤੀ ਦੇ ਘਰ ਤੇ ਦੁਕਾਨ ਨੂੰ ਲਾਈ ਅੱਗ
Karachi, (ਆਵਾਜ਼ਿ ਕੌਮ ਬਿਊਰੋ)-ਪਾਕਿਸਤਾਨ ਵਿੱਚ ਈਸ਼ਨਿੰਦਾ ਦੇ ਦੋਸ਼ਾਂ ਤੋਂ ਬਾਅਦ ਸ਼ੁੱਕਰਵਾਰ ਨੂੰ ਇੱਕ ਮੁਸਲਿਮ ਭੀੜ ਨੇ ਇੱਕ ਈਸਾਈ ਵਿਅਕਤੀ ਦੇ ਘਰ ਅਤੇ ਦੁਕਾਨ ਨੂੰ ਅੱਗ ਲਗਾ ਦਿੱਤੀ। ਇਸ ਘਟਨਾ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਇੱਕ ਰਿਪੋਰਟ ਅਨੁਸਾਰ, ਭੀੜ ਨੇ ਇੱਕ ਈਸਾਈ ਵਿਅਕਤੀ ਦੇ ਘਰ ਅਤੇ ਦੁਕਾਨ ਨੂੰ ਅੱਗ ਲਗਾ ਦਿੱਤੀ, ਉਸ ‘ਤੇ ਈਸ਼ਨਿੰਦਾ ਦਾ ਦੋਸ਼ ਲਗਾਇਆ। ਜਿਸ ਈਸਾਈ ਵਿਅਕਤੀ ਦੇ ਘਰ ਨੂੰ ਨਸ਼ਟ ਕੀਤਾ ਗਿਆ, ਉਸ ‘ਤੇ ਧਾਰਮਿਕ ਬੇਅਦਬੀ ਦਾ ਦੋਸ਼ ਲਗਾਇਆ ਗਿਆ। ਇਸ ਘਟਨਾ ਅਤੇ ਹਿੰਸਾ ਦੇ ਵਾਪਰ ਜਾਣ ਡਰੋਂ 35 ਤੋਂ ਵੱਧ ਈਸਾਈ ਪਰਿਵਾਰਾਂ ਨੂੰ ਆਪਣੇ ਘਰ ਛੱਡ ਕੇ ਭੱਜਣਾ ਪਿਆ। ਪਾਕਿਸਤਾਨ ਵਿੱਚ ਪਿਛਲੇ ਸਮੇਂ ਵਿੱਚ ਈਸ਼ਨਿੰਦਾ ਦੇ ਕਥਿਤ ਮਾਮਲਿਆਂ ਜਾਂ ਅਫਵਾਹਾਂ ਤੋਂ ਬਾਅਦ ਘੱਟ ਗਿਣਤੀ ਈਸਾਈ ਭਾਈਚਾਰੇ ਦੇ ਘਰਾਂ, ਦੁਕਾਨਾਂ ਅਤੇ ਗਿਰਜਾਘਰਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਵਾਪਰੀਆਂ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਸੂਤਰਾਂ ਮੁਤਾਬਕ ਪੁਲਸ ਨੇ ਵੀਰਵਾਰ ਰਾਤ ਨੂੰ ਕਾਮਰਾਨ ਮਸੀਹ ਨੂੰ ਗ੍ਰਿਫ਼ਤਾਰ ਕੀਤਾ। 40 ਸਾਲਾ ਮਸੀਹ ਤਿੰਨ ਬੱਚਿਆਂ ਦਾ ਪਿਓ ਹੈ ਅਤੇ ਪੰਜਾਬ ਸੂਬੇ ਦੇ ਸ਼ੇਖੂਪੁਰਾ ਜ਼ਿਲ੍ਹੇ ਦੇ ਨਾਰੰਗ ਮੰਡੀ ਖੇਤਰ ਦੇ ਘੜਿਆਲ ਕਲਾਂ ਪਿੰਡ ਵਿੱਚ ਇੱਕ ਛੋਟੀ ਜਿਹੀ ਫਾਰਮੇਸੀ ਚਲਾਉਂਦਾ ਸੀ। ਸਥਾਨਕ ਮੁਸਲਮਾਨਾਂ ਨੇ ਉਸ ‘ਤੇ ਇੱਕ ਵਟਸਐਪ ਗਰੁੱਪ ਵਿੱਚ ਈਸ਼ਨਿੰਦਾ ਵਾਲੀ ਵੀਡੀਓ ਸਾਂਝੀ ਕਰਨ ਦਾ ਦੋਸ਼ ਲਗਾਇਆ ਸੀ। ਜਿਵੇਂ ਹੀ ਮਸੀਹ ਦੀ ਗ੍ਰਿਫਤਾਰੀ ਦੀ ਖ਼ਬਰ ਫੈਲੀ, ਉਸਦਾ ਪਰਿਵਾਰ ਅਤੇ ਹੋਰ ਈਸਾਈ ਭੀੜ ਦੇ ਹਮਲਿਆਂ ਦੇ ਡਰੋਂ ਪਿੰਡ ਛੱਡ ਕੇ ਭੱਜਣ ਲੱਗ ਪਏ।

