ED conducts major raids in Punjab, raids at many places at the same time
ਪੰਜਾਬ ‘ਚ ਈ. ਡੀ. ਦੀ ਵੱਡੀ ਛਾਪੇਮਾਰੀ, ਇਕੇ ਸਮੇਂ ਕਈ ਥਾਵਾਂ ‘ਤੇ ਰੇਡ
ਪਟਿਆਲਾ (ਆਵਾਜ਼ਿ ਕੌਮ ਬਿਊਰੋ)-ਪੰਜਾਬ ਭਰ ਵਿਚ ਪਾਰਕ ਹਸਪਤਾਲਾਂ ’ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵੱਲੋਂ ਵੱਡੀ ਰੇਡ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਦੇ ਤਹਿਤ ਪਟਿਆਲਾ ਦੇ ਅਰਬਨ ਅਸਟੇਟ ਇਲਾਕੇ ਵਿਚ ਸਥਿਤ ਪਾਰਕ ਹਸਪਤਾਲ ਵਿਖੇ ਵੀ ਈ. ਡੀ. ਦੀ ਟੀਮ ਪਹੁੰਚੀ ਹੈ। ਸੂਤਰਾਂ ਮੁਤਾਬਕ ਦਿੱਲੀ ਤੋਂ ਆਈਆਂ ਈ. ਡੀ. ਦੀਆਂ ਟੀਮਾਂ ਵੱਲੋਂ ਪੰਜਾਬ ਵਿਚ ਪਾਰਕ ਹਸਪਤਾਲਾਂ ਨਾਲ ਸਬੰਧਤ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪਟਿਆਲਾ ਵਿਚ ਵੀ ਹਸਪਤਾਲ ਅੰਦਰ ਅਧਿਕਾਰੀਆਂ ਵੱਲੋਂ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਇਹ ਕਾਰਵਾਈ ਕਥਿਤ ਵਿੱਤੀ ਘਪਲੇ ਦੀ ਜਾਂਚ ਦੇ ਸਬੰਧ ਵਿਚ ਕੀਤੀ ਜਾ ਰਹੀ ਹੈ। ਹਾਲਾਂਕਿ ਈ. ਡੀ. ਵੱਲੋਂ ਇਸ ਕਾਰਵਾਈ ਦੇ ਕਾਰਨਾਂ, ਕਥਿਤ ਘਪਲੇ ਦੀ ਰਕਮ ਅਤੇ ਜਾਂਚ ਦੇ ਹੋਰ ਵੇਰਵਿਆਂ ਬਾਰੇ ਅਧਿਕਾਰਤ ਪੁਸ਼ਟੀ ਦੀ ਉਡੀਕ ਹੈ।

