After Riyadh, a Houthi attack on Dammam Airport; King Fahd International Airport targeted
ਰਿਆਦ ਪਿੱਛੋਂ ਹੁਣ Dammam Airport ‘ਤੇ ਹੂਤੀ ਹਮਲਾ, ਕਿੰਗ ਫਹਦ ਇੰਟਰਨੈਸ਼ਨਲ ਏਅਰਪੋਰਟ ਬਣਿਆ ਨਿਸ਼ਾਨਾ
ਰਿਆਦ/ਦਮਾਮ (ਆਵਾਜ਼ਿ ਕੌਮ ਬਿਊਰੋ)- ਸਾਊਦੀ ਅਰਬ ਦੇ ਹਵਾਈ ਅੱਡਿਆਂ ਸਾਹਮਣੇ ਹੋਰ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ। ਰਾਜਧਾਨੀ ਰਿਆਦ ਵਿੱਚ ਕਿੰਗ ਖਾਲਿਦ ਹਵਾਈ ਅੱਡੇ ‘ਤੇ ਹੋਏ ਹਮਲਿਆਂ ਤੋਂ ਬਾਅਦ ਯਮਨ ਦੇ ਈਰਾਨ-ਸਮਰਥਿਤ ਹੂਤੀ ਬਾਗੀਆਂ ਨੇ ਐਤਵਾਰ (11 ਅਕਤੂਬਰ, 2026) ਨੂੰ ਦਮਾਮ ਸਥਿਤ ਕਿੰਗ ਫਹਦ ਅੰਤਰਰਾਸ਼ਟਰੀ ਹਵਾਈ ਅੱਡੇ (King Fahd International Airport) ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਨਵਾਂ ਹਮਲਾ ਕੀਤਾ। ਸਾਊਦੀ ਅਰਬ ਦੀ ਜਨਰਲ ਅਥਾਰਟੀ ਆਫ਼ ਸਿਵਲ ਏਵੀਏਸ਼ਨ (GACA) ਨੇ ਪੁਸ਼ਟੀ ਕੀਤੀ ਕਿ ਦੇਸ਼ ਦੇ ਪੂਰਬੀ ਸੂਬੇ ਵਿੱਚ ਸਥਿਤ ਦਮਾਮ ਹਵਾਈ ਅੱਡੇ ਨੂੰ ਐਤਵਾਰ ਸ਼ਾਮ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਅਥਾਰਟੀ ਨੇ ਦੱਸਿਆ ਕਿ ਸਬੰਧਤ ਅਧਿਕਾਰੀਆਂ ਦੇ ਸਹਿਯੋਗ ਨਾਲ ਸੁਰੱਖਿਆ ਜਾਂਚ ਅਤੇ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਦਮਾਮ ਸ਼ਹਿਰ ਰਿਆਦ ਤੋਂ ਲਗਭਗ 410 ਕਿਲੋਮੀਟਰ ਉੱਤਰ-ਪੂਰਬ ਵਿੱਚ ਸਥਿਤ ਹੈ ਅਤੇ ਇਹ ਖੇਤਰ ਸਾਊਦੀ ਅਰਬ ਦੇ ਤੇਲ ਅਤੇ ਗੈਸ ਉਦਯੋਗ ਲਈ ਇੱਕ ਪ੍ਰਮੁੱਖ ਉਦਯੋਗਿਕ ਅਤੇ ਵਪਾਰਕ ਕੇਂਦਰ ਵਜੋਂ ਕੰਮ ਕਰਦਾ ਹੈ। ਦਮਾਮ ‘ਤੇ ਹਮਲੇ ਤੋਂ ਪਹਿਲਾਂ ਹੂਤੀ ਬਾਗੀਆਂ ਨੇ ਐਤਵਾਰ ਨੂੰ ਰਿਆਦ ਦੇ ਕਿੰਗ ਖਾਲਿਦ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵੀ ਇੱਕ ਹੋਰ ਹਮਲਾ ਕੀਤਾ ਸੀ। ਸਾਊਦੀ-ਅਗਵਾਈ ਵਾਲੇ ਗੱਠਜੋੜ ਅਨੁਸਾਰ, ਇੱਕ “ਅਣਪਛਾਤੇ ਪ੍ਰੋਜੈਕਟਾਈਲ” ਦੁਆਰਾ ਰਿਆਦ ਹਵਾਈ ਅੱਡੇ ਦੇ ਟਰਮੀਨਲ-4 ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਅੱਗ ਲੱਗ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। ਹਾਲਾਂਕਿ, ਸਾਊਦੀ ਹਵਾਈ ਰੱਖਿਆ ਪ੍ਰਣਾਲੀਆਂ ਨੇ ਰਿਆਦ ਹਵਾਈ ਅੱਡੇ ਦੇ ਨੇੜੇ ਆ ਰਹੀ ਇੱਕ ਕਰੂਜ਼ ਮਿਜ਼ਾਈਲ ਨੂੰ ਰੋਕਿਆ ਅਤੇ ਨਸ਼ਟ ਕਰ ਦਿੱਤਾ। ਰਿਆਦ ਹਵਾਈ ਅੱਡੇ ‘ਤੇ ਹੋਏ ਭਿਆਨਕ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 13 ਹੋ ਗਈ ਹੈ। ਰਿਆਦ ਵਿੱਚ ਭਾਰਤੀ ਦੂਤਾਵਾਸ ਨੇ ਪੁਸ਼ਟੀ ਕੀਤੀ ਕਿ ਹਮਲੇ ਵਿੱਚ ਜ਼ਖਮੀ ਹੋਏ ਇੱਕ ਭਾਰਤੀ ਨਾਗਰਿਕ ਦੀ ਐਤਵਾਰ ਨੂੰ ਮੌਤ ਹੋ ਗਈ। ਸ਼ਨੀਵਾਰ ਦੇ ਹਮਲੇ ਵਿੱਚ ਮਾਰੇ ਗਏ ਲੋਕਾਂ ਵਿੱਚ ਚਾਰ ਸਾਊਦੀ, ਦੋ ਬੰਗਲਾਦੇਸ਼ੀ ਅਤੇ ਭਾਰਤ, ਅਮਰੀਕਾ, ਜੌਰਡਨ, ਫਲਸਤੀਨ, ਸੀਰੀਆ, ਸੂਡਾਨ ਅਤੇ ਮਿਸਰ ਦਾ ਇੱਕ-ਇੱਕ ਨਾਗਰਿਕ ਸ਼ਾਮਲ ਹੈ। ਹੂਤੀ ਫੌਜੀ ਬੁਲਾਰੇ ਯਾਹਿਆ ਸਾਰੀ ਨੇ ਰਿਆਦ ਹੂਤੀ ਸਮੂਹ ਨੇ ਏਅਰਲਾਈਨ ਕੰਪਨੀਆਂ, ਹਵਾਈ ਅੱਡੇ ਦੇ ਕਰਮਚਾਰੀਆਂ ਅਤੇ ਯਾਤਰੀਆਂ ਨੂੰ ਸਾਊਦੀ ਅਰਬ ਦੇ ਹਵਾਈ ਅੱਡਿਆਂ ਤੋਂ ਦੂਰ ਰਹਿਣ ਦੀ ਨਵੀਂ ਚੇਤਾਵਨੀ ਜਾਰੀ ਕੀਤੀ ਹੈ। ਇਸ ਦੌਰਾਨ ਹੂਤੀ ਵਿਦੇਸ਼ ਮੰਤਰਾਲੇ ਨੇ ‘ਅਲ-ਮਸੀਰਾਹ’ ਟੀਵੀ ‘ਤੇ ਇੱਕ ਬਿਆਨ ਜਾਰੀ ਕਰਦਿਆਂ ਚੇਤਾਵਨੀ ਦਿੱਤੀ ਕਿ “ਜਦੋਂ ਤੱਕ ਸਾਊਦੀ ਦੁਸ਼ਮਣ ਯਮਨ ਵਿੱਚ ਆਪਣੀ ਹਮਲਾਵਰ ਕਾਰਵਾਈ ਅਤੇ ਦਖਲਅੰਦਾਜ਼ੀ ਬੰਦ ਨਹੀਂ ਕਰਦਾ, ਉਦੋਂ ਤੱਕ ਸਭ ਤੋਂ ਮਾੜਾ ਦੌਰ ਆਉਣਾ ਬਾਕੀ ਹੈ।” ਹੂਤੀਆਂ ਦਾ ਦਾਅਵਾ ਹੈ ਕਿ ਸਾਊਦੀ ਦੀ ਅਗਵਾਈ ਵਾਲੇ ਗੱਠਜੋੜ ਨੇ ਪਿਛਲੇ 24 ਘੰਟਿਆਂ ਦੌਰਾਨ ਯਮਨ ਦੀ ਰਾਜਧਾਨੀ ਸਨਾ ਅਤੇ ਸਾਦਾ ‘ਤੇ 124 ਹਵਾਈ ਹਮਲੇ ਕੀਤੇ ਹਨ।

