Just typing ‘No’ could cost you money! Beware of this new WhatsApp scam
ਸਿਰਫ਼ ‘No’ ਲਿਖਣ ਨਾਲ ਉੱਡ ਸਕਦੇ ਹਨ ਪੈਸੇ ! Whatsapp ਦੇ ਇਸ ਨਵੇਂ ਸਕੈਮ ਤੋਂ ਰਹੋ ਸਾਵਧਾਨ
New Delhi, (ਆਵਾਜ਼ਿ ਕੌਮ ਬਿਊਰੋ)-ਵਟਸਐੱਪ ਦਾ ਇਸਤੇਮਾਲ ਸਿਰਫ਼ ਗੱਲਬਾਤ ਕਰਨ ਲਈ ਨਹੀਂ ਸਗੋਂ ਜ਼ਰੂਰੀ ਡਿਟੇਲ ਸ਼ੇਅਰ ਕਰਨ ਲਈ ਵੀ ਕੀਤਾ ਜਾਂਦਾ ਹੈ। ਇਸ ਦਾ ਫਾਇਦਾ ਚੁੱਕ ਕੇ ਸਾਈਬਰ ਠੱਗ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਹੈਦਰਾਬਾਦ ਪੁਲਸ ਨੇ ਇਕ ਅਜਿਹੇ ਹੀ ਨਵੇਂ ਸਾਈਬਰ ਸਕੈਮ ਨੂੰ ਲੈ ਕੇ ਲੋਕਾਂ ਨੂੰ ਅਲਰਟ ਕੀਤਾ ਹੈ। ਹੈਦਰਾਬਾਦ ਪੁਲਸ ਕਮਿਸ਼ਨਰ ਵੀਸੀ ਸੱਜਨਾਰ ਨੇ ਇਸ ਨਵੇਂ ਸਾਈਬਰ ਸਕੈਮ ਨੂੰ ਲੈ ਕੇ ਲੋਕਾਂ ਨੂੰ ਅਲਰਟ ਕੀਤਾ ਹੈ। ਉਨ੍ਹਾਂ ਅਨੁਸਾਰ ਸਾਈਬਰ ਠੱਗ ਸਭ ਤੋਂ ਪਹਿਲਾਂ ਅਣਜਾਣ ਨੰਬਰ ਤੋਂ ਵਟਸਐੱਪ ‘ਤੇ ਮੈਸੇਜ ਭੇਜਦੇ ਹਨ। ਇਸ ‘ਚ ਦਾਅਵਾ ਕੀਤਾ ਜਾਂਦਾ ਹੈ ਕਿ ਤੁਹਾਡੇ ਬੈਂਕ ਅਕਾਊਂਟ ਤੋਂ ਕੋਈ ਟਰਾਂਜੈਕਸ਼ਨ ਹੋਇਆ ਹੈ ਅਤੇ ਪੈਸੇ ਕੱਟ ਗਏ ਹਨ। ਇਸ ਤੋਂ ਬਾਅਦ ਠੱਗ ਦੂਜਾ ਮੈਸੇਜ ਭੇਜ ਕੇ ਕਹਿੰਦੇ ਹਨ ਕਿ ਜੇਕਰ ਤੁਸੀਂ ਇਹ ਟਰਾਂਜੈਕਸ਼ਨ ਨਹੀਂ ਕੀਤਾ ਤਾਂ ਤੁਰੰਤ ‘No’ ਲਿਖ ਕੇ ਜਵਾਬ ਦਿਓ। ਅਜਿਹੇ ਮੈਸੇਜ ਦੇਖ ਕੇ ਕੋਈ ੲਈ ਘਬਰਾ ਸਕਦਾ ਹੈ। ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਬੈਂਕ ਅਕਾਊਂਟ ਤੋਂ ਸੱਚੀ ਪੈਸੇ ਕੱਟ ਗਏ ਹਨ। ਇਸੇ ਘਬਰਾਹਟ ‘ਚ ਉਹ ਬਿਨਾਂ ਸੋਚੇ ਸਮਝੇ ਮੈਸੇਜ ਦਾ ਜਵਾਬ ਦੇ ਦਿੰਦੇ ਹਨ। ਪੁਲਸ ਕਮਿਸ਼ਨਰ ਨੇ ਇਸ ਤਰ੍ਹਾਂ ਦੇ ਸਾਈਬਰ ਅਟੈਕ ਨੂੰ ਆਟੋ-ਐਗਜ਼ੀਕਿਊਸ਼ਨ ਫਾਈਲ ਅਟੈਕ ਦੱਸਿਆ ਹੈ। ਉਨ੍ਹਾਂ ਨੇ ਇਕ ਚਾਰਟਰਡ ਅਕਾਊਂਟੈਂਟ ਦੇ ਮਾਮਲੇ ਦਾ ਵੀ ਜ਼ਿਕਰ ਕੀਤਾ, ਜਿਸ ਨੂੰ ਇਸ ਤਰ੍ਹਾਂ ਦੀ ਠੱਗੀ ‘ਚ ਲੱਖਆਂ ਦਾ ਨੁਕਸਾਨ ਹੋਇਆ। ਇਸ ਲਈ ਕਿਸੇ ਅਣਜਾਣ ਮੈਸੇਜ ਨੂੰ ਹਲਕੇ ‘ਚ ਲੈਣਾ ਸਹੀ ਨਹੀਂ ਹੈ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਘਬਰਾ ਕੇ ‘Yes’ ਜਾਂ ‘NO’ ‘ਚ ਜਵਾਬ ਨਾ ਦਿਓ। ਸਭ ਤੋਂ ਪਹਿਲਾਂ ਆਪਣੇ ਬੈਂਕ ਦੇ ਅਧਿਕਾਰਤ ਐਪ ਜਾਂ ਨੈੱਟ ਬੈਂਕਿੰਗ ‘ਚ ਜਾ ਕੇ ਚੈੱਕ ਕਰੋ ਕਿ ਤੁਹਾਡੇ ਅਕਾਊਂਟ ‘ਚੋਂ ਸੱਚੀ ਪੈਸੇ ਕੱਟੇ ਹਨ ਜਾਂ ਨਹੀਂ।

