Minor Hindu girl, who had been abducted, recovered in Balochistan
ਬਲੋਚਿਸਤਾਨ ’ਚ ਅਗਵਾ ਨਾਬਾਲਗ ਹਿੰਦੂ ਲੜਕੀ ਬਰਾਮਦ
ਕਰਾਚੀ (ਆਵਾਜ਼ਿ ਕੌਮ ਬਿਊਰੋ)-ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਕਥਿਤ ਤੌਰ ’ਤੇ ਅਗਵਾ ਕੀਤੀ ਗਈ ਇਕ ਨਾਬਾਲਗ ਹਿੰਦੂ ਲੜਕੀ ਨੂੰ ਬਰਾਮਦ ਕਰ ਲਿਆ ਗਿਆ ਹੈ, ਜਿਸ ਦਾ ਜ਼ਬਰਦਸਤੀ ਇਸਲਾਮ ਧਰਮ ਕਬੂਲ ਕਰਵਾਏ ਜਾਣ ਤੋਂ ਬਾਅਦ ਇਕ ਮੁਸਲਿਮ ਜ਼ਿਮੀਂਦਾਰ ਨਾਲ ਵਿਆਹ ਕਰਵਾ ਦਿੱਤਾ ਗਿਆ ਸੀ। ਲੜਕੀ ਨੂੰ ਲਾਸਬੇਲਾ ਜ਼ਿਲੇ ਦੇ ਵਿੰਦਰ ਤੋਂ ਬਰਾਮਦ ਕੀਤਾ ਗਿਆ। ਉਹ ਵੀਰਵਾਰ ਸ਼ਾਮ ਆਪਣੇ ਗ੍ਰਹਿ ਨਗਰ ਮੀਰਪੁਰਖਾਸ ਪਹੁੰਚੀ। ਦੋਸ਼ ਹੈ ਕਿ ਪਿਛਲੇ ਮਹੀਨੇ ਲੜਕੀ ਨੂੰ ਉਸ ਦੇ ਘਰ ਨੇੜਿਓਂ ਹਥਿਆਰਬੰਦ ਲੋਕਾਂ ਨੇ ਅਗਵਾ ਕਰ ਲਿਆ ਸੀ। ਹਿੰਦੂ ਭਾਈਚਾਰੇ ਦੀ ਭਲਾਈ ਲਈ ਕੰਮ ਕਰਨ ਵਾਲੇ ਗੈਰ-ਸਰਕਾਰੀ ਸੰਗਠਨ ‘ਪਾਕਿਸਤਾਨ ਦਰਾਵਰ ਇੱਤੇਹਾਦ’ ਅਨੁਸਾਰ, ਲੜਕੀ ਨੂੰ ਇਕ ਜ਼ਿਮੀਂਦਾਰ ਦੇ ਕਬਜ਼ੇ ਤੋਂ ਬਰਾਮਦ ਕੀਤਾ ਗਿਆ।

