Karnataka: Woman distressed by debt takes drastic step along with her 3 children; all die
ਕਰਨਾਟਕ: ਕਰਜ਼ੇ ਤੋਂ ਪਰੇਸ਼ਾਨ ਔਰਤ ਨੇ 3 ਜਵਾਕਾਂ ਸਣੇ ਚੁੱਕਿਆ ਖੌਫਨਾਕ ਕਦਮ, ਹੋਈ ਮੌਤ
ਹੁਬਲੀ (ਆਵਾਜ਼ਿ ਕੌਮ ਬਿਊਰੋ)- ਕਰਨਾਟਕ ਦੇ ਹੁਬਲੀ ਵਿੱਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਔਰਤ ਨੇ ਆਪਣੇ 3 ਬੱਚਿਆਂ ਨਾਲ ਨੂੰ ਜ਼ਹਿਰ ਦੇ ਦਿੱਤਾ ਅਤੇ ਫਿਰ ਖੁਦ ਵੀ ਜ਼ਹਿਰ ਨਿਗਲ ਖੁਦਕੁਸ਼ੀ ਕਰ ਲਈ। ਇਸ ਘਟਨਾ ਦੌਰਾਨ ਔਰਤ ਨੇ ਉਸ ਦੀ ਇਕ ਧੀ ਦੀ ਮੌਤ ਹੋ ਗਈ, ਜਦਕਿ 2 ਬੱਚਿਆਂ ਦਾ ਇਲਾਜ ਜਾਰੀ ਹੈ। ਪੁਲਸ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਉਕਤ ਔਰਤ ਵਲੋਂ ਇਹ ਕਦਮ ਕਰਜ਼ਾ ਵਾਪਸ ਨਾ ਕਰਨ ਕਾਰਨ ਸ਼ਾਹੂਕਾਰਾਂ ਵਲੋਂ ਬਣਾਏ ਜਾ ਰਹੇ ਦਬਾਅ ਤੋਂ ਪਰੇਸ਼ਾਨ ਹੋ ਕੇ ਚੁੱਕਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਜ਼ਹਿਰ ਖਾਣ ਨਾਲ ਔਰਤ ਅਤੇ ਉਸਦੀ ਇੱਕ ਧੀ ਦੀ ਮੌਤ ਹੋਈ ਹੈ। ਮ੍ਰਿਤਕਾਂ ਦੀ ਪਛਾਣ ਸਵਿਤਾ (42) ਅਤੇ ਨਿਵੇਦਿਤਾ ਉਰਫ਼ ਗਾਡੀਗੇਵਾ (8) ਵਜੋਂ ਹੋਈ ਹੈ। ਦੋਵਾਂ ਦੀ ਮੌਤ ਹੁਬਲੀ ਦੇ ਕਰਨਾਟਕ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਹਸਪਤਾਲ ਵਿੱਚ ਇਲਾਜ ਦੌਰਾਨ ਹੋ ਗਈ। ਪੁਲਸ ਨੇ ਦੱਸਿਆ ਕਿ ਸਵਿਤਾ ਦੀਆਂ ਦੋ ਹੋਰ ਧੀਆਂ, ਭਾਗਿਆਲਕਸ਼ਮੀ (ਛੇ) ਅਤੇ ਹਰਸ਼ਿਤਾ (ਨੌਂ) ਅਜੇ ਵੀ ਹਸਪਤਾਲ ਵਿੱਚ ਇਲਾਜ ਅਧੀਨ ਹਨ। ਪੁਲਸ ਨੇ ਦੱਸਿਆ ਕਿ ਮੁੱਢਲੀ ਜਾਣਕਾਰੀ ਅਨੁਸਾਰ, ਸਵਿਤਾ ਨੇ ਕਈ ਸਵੈ-ਸਹਾਇਤਾ ਸਮੂਹਾਂ ਤੋਂ ਪੈਸੇ ਉਧਾਰ ਲਏ ਸਨ ਅਤੇ ਆਪਣੀ ਖੇਤੀਬਾੜੀ ਵਾਲੀ ਜ਼ਮੀਨ ਤਿੰਨ ਲੱਖ ਰੁਪਏ ਵਿੱਚ ਗਿਰਵੀ ਰੱਖ ਦਿੱਤੀ ਸੀ ਅਤੇ ਦੋ ਲੱਖ ਰੁਪਏ ਦਾ ਹੋਰ ਕਰਜ਼ਾ ਲਿਆ ਸੀ। ਪੁਲਸ ਦੇ ਅਨੁਸਾਰ, ਸਵਿਤਾ ਨੇ ਇਹ ਗੰਭੀਰ ਕਦਮ ਇਸ ਲਈ ਚੁੱਕਿਆ, ਕਿਉਂਕਿ ਉਹ ਸ਼ਾਹੂਕਾਰਾਂ ਦੇ ਦਬਾਅ ਨੂੰ ਸਹਿਣ ਨਹੀਂ ਕਰ ਸਕੀ। ਉਸਨੇ ਪਹਿਲਾਂ ਆਪਣੇ ਤਿੰਨ ਬੱਚਿਆਂ ਨੂੰ ਜ਼ਹਿਰ ਦਿੱਤਾ ਅਤੇ ਫਿਰ ਖੁਦ ਵੀ ਜ਼ਹਿਰੀਲਾ ਪਦਾਰਥ ਖਾ ਲਿਆ। ਪੁਲਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ।

