2.1 million followers but only 33 votes—and 11 of those were from his own household! This is how an influencer lost the Sarpanch election
21 ਲੱਖ ਫੋਲੋਅਰਜ਼ ਤੇ ਵੋਟਾਂ ਸਿਰਫ਼ 33, ਉਨ੍ਹਾਂ ‘ਚੋਂ ਵੀ 11 ਘਰ ਦੀਆਂ ! ਇੰਝ ਸਰਪੰਚੀ ਹਾਰਿਆ ਇਨਫਲੂਐਂਸਰ
ਜੈਪੁਰ (ਆਵਾਜ਼ਿ ਕੌਮ ਬਿਊਰੋ)- ਰਾਜਸਥਾਨ ‘ਚ ਪੰਚਾਇਤ ਚੋਣਾਂ 2026 ਦੇ ਪਹਿਲੇ ਪੜਾਅ ਦੇ ਨਤੀਜੇ ਐਲਾਨ ਹੋ ਗਏ ਹਨ। ਇਸ ਦੌਰਾਨ ਸਭ ਤੋਂ ਵੱਧ ਚਰਚਾ ਇਕ ਅਜਿਹੇ ਉਮੀਦਵਾਰ ਦੀ ਰਹੀ, ਜਿਸ ਦੇ ਸੋਸ਼ਲ ਮੀਡੀਆ ‘ਤੇ ਤਾਂ ਲੱਖਾਂ ਫੋਲੋਅਰਜ਼ ਹਨ ਪਰ ਚੋਣਾਂ ‘ਚ ਉਸ ਨੂੰ ਜਨਤਾ ਦਾ ਸਾਥ ਨਹੀਂ ਮਿਲਿਆ। ਇਹ ਸ਼ਖਸ ਰਾਜਸਥਾਨ ਦੇ ਫਲੌਦੀ ਦਾ ਰਹਿਣ ਵਾਲਾ ਹੈ। ਸੋਸ਼ਲ ਮੀਡੀਆ ‘ਤੇ ਉਸ ਦੇ 21 ਲੱਖ ਤੋਂ ਜ਼ਿਆਦਾ ਫੋਲੋਅਰਜ਼ ਹਨ ਪਰ ਉਸ ਨੂੰ ਚੋਣਾਂ ‘ਚ ਸਿਰਫ਼ 33 ਹੀ ਵੋਟ ਮਿਲੇ। ਜ਼ਿਲ੍ਹੇ ਦੀ ਇੰਦੋ ਦੀ ਢਾਣੀ ਪਿੰਡ ਪੰਚਾਇਤ ‘ਚ ਸਰਪੰਚ ਅਹੁਦੇ ਦੀ ਚੋਣ ‘ਚ ਇਨਫਲੂਐਂਸਰ ਓਮ ਪ੍ਰਕਾਸ਼ ਬਿਸ਼ਨੋਈ ਨੂੰ ਕੁੱਲ 1600 ‘ਚੋਂ ਸਿਰਫ਼ 33 ਵੋਟ ਮਿਲੇ। ਜਿਨ੍ਹਾਂ ‘ਚੋਂ 11 ਵੋਟ ਓਮ ਪ੍ਰਕਾਸ਼ ਦੇ ਪਰਿਵਾਰ ਦੇ ਹੀ ਹਨ, ਇਸ ਤੋਂ ਇਲਾਵਾ 20-22 ਵੋਟ ਕੁਝ ਦੋਸਤਾਂ ਨੇ ਦਿੱਤੇ ਹਨ। ਦੱਸਣਯੋਗ ਹੈ ਕਿ ਬਿਸ਼ਨੋਈ ਦੇ ਇੰਟਰਨੈੱਟ ‘ਤੇ 21 ਲੱਖ ਤੋਂ ਵੱਧ ਫੋਲੋਅਰਜ਼ ਹਨ। ਬਿਸ਼ਨੋਈ ਦੇ ਇੰਸਟਾਗ੍ਰਾਮ ਅਕਾਊਂਟ ‘ਤੇ 14 ਲੱਖ ਤੋਂ ਵੱਧ ਫੋਲੋਅਰਜ਼ ਹਨ। ਉੱਥੇ ਹੀ ਫੇਸਬੁੱਕ ‘ਤੇ 2.32 ਲੱਖ ਅਤੇ ਯੂਟਿਊਬ ਚੈਨਲ ‘ਤੇ ਕਰੀਬ 5 ਲੱਖ ਸਬਸਕ੍ਰਾਈਬਰ ਹਨ। ਸਰਪੰਚ ਦੀਆਂ ਚੋਣਾਂ ‘ਚ ਬਿਸ਼ਨੋਈ ਨੇ ਨਸ਼ਾ ਮੁਕਤੀ ਨੂੰ ਆਪਣਾ ਮੁੱਦਾ ਬਣਾਇਆ ਸੀ। ਹਾਲਾਂਕਿ ਵੋਟਰਾਂ ‘ਤੇ ਇਸ ਦਾ ਕੋਈ ਖ਼ਾਸ ਅਸਰ ਨਹੀਂ ਹੋਇਆ।

