
ਪੁੱਤ ਨੂੰ ਮਿਲਣ ਲਈ ਕੈਨੇਡਾ ਗਏ ਸਨ ਕੁਲਵੰਤ ਸਿੰਘ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕਾਂਡ ਦੇ ਜੇਲ ਵਿਚ ਬੰਦ ਬੰਦੀ ਸਿੰਘ ਬਲਵੰਤ ਸਿੰਘ ਰਾਜੋਆਣਾ ਨੂੰ ਵੱਡਾ ਸਦਮਾ ਲੱਗਿਆ ਹੈ, ਉਨ੍ਹਾਂ ਦੇ ਭਰਾ ਕੁਲਵੰਤ ਸਿੰਘ ਦਾ ਦਿਹਾਂਤ ਹੋ ਗਿਆ ਹੈ। ਕੁਲਵੰਤ ਸਿੰਘ ਦਾ ਜਨਮ 27 ਜੁਲਾਈ 1965 ਨੂੰ ਹੋਇਆ ਸੀ ਅਤੇ ਬਲਵੰਤ ਸਿੰਘ ਦੇ ਵੱਡੇ ਭਰਾ ਸਨ।
ਜ਼ਿਕਰਯੋਗ ਹੈ ਕਿ ਕੁਲਵੰਤ ਸਿੰਘ ਆਪਣੇ ਪੁੱਤਰ ਨੂੰ ਮਿਲਣ ਲਈ ਕੁਝ ਸਮਾਂ ਪਹਿਲਾਂ ਹੀ ਕੈਨੇਡਾ ਦੇ ਵਿੰਨੀਪੈੱਗ ਗਏ ਸਨ, ਇਸੇ ਦੌਰਾਨ ਉਨ੍ਹਾਂ ਦੀ ਕੈਨੇਡਾ ਵਿਖੇ ਬੀਤੀ 4 ਨਵੰਬਰ ਨੂੰ ਆਪਣੇ ਘਰ ਵਿਚ ਹੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਫਿਲਹਾਲ ਉਨ੍ਹਾਂ ਦੀ ਦੇਹ ਪੋਸਟਮਾਰਟਮ ਲਈ ਹਸਪਤਾਲ ਦੇ ਕਬਜ਼ੇ ਵਿਚ ਹੀ ਹੈ। ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਸਸਕਾਰ ਵੀ ਵਿੰਨੀਪੈੱਗ ਵਿਖੇ ਹੀ ਹੋਵੇਗਾ।
ਪਿਛਲੇ ਲਗਭਗ ਤੀਹ ਸਾਲਾਂ ਤੋਂ ਜੇਲ੍ਹ ਵਿੱਚ ਕੈਦ ਬੰਦੀ ਸਿੰਘ ਬਲਵੰਤ ਸਿੰਘ ਦੇ ਪਰਿਵਾਰ ਦੇ ਸਾਰੇ ਜੀਅ ਇਕ-ਇਕ ਕਰਕੇ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ ਹਨ। ਰਾਜੋਆਣਾ ਦੇ ਪਰਿਵਾਰ ਵਿਚ ਇਸ ਵੇਲੇ ਸਿਰਫ਼ ਉਨ੍ਹਾਂ ਦੇ ਦੋ ਭਤੀਜੇ ( ਵੱਡੇ ਭਰਾ ਕੁਲਵੰਤ ਸਿੰਘ ਦੇ ਬੇਟੇ) ਰਵਨੀਤ ਸਿੰਘ ਅਤੇ ਅਮਨਪ੍ਰੀਤ ਸਿੰਘ ਹੀ ਜ਼ਿੰਦਾ ਬਚੇ ਹਨ।
Kulwant Singh Passes Away While Visiting Son in Canada
Balwant Singh Rajoana, incarcerated in connection with the assassination of former Punjab Chief Minister Beant Singh, has suffered a major loss as his elder brother, Kulwant Singh, has passed away. Born on July 27, 1965, Kulwant Singh was Rajoana’s older brother.
Kulwant Singh had recently traveled to Winnipeg, Canada, to visit his son. Tragically, on November 4, he suffered a heart attack at home in Canada, leading to his sudden passing.
Currently, his body remains in the custody of a hospital for a postmortem examination. According to family sources, his funeral will also be held in Winnipeg.
Over nearly thirty years of Balwant Singh Rajoana’s imprisonment, all his immediate family members have passed away. Rajoana’s family now consists only of his two nephews, Ravneet Singh and Amanpreet Singh, the sons of his late elder brother, Kulwant Singh.