ED raid in Punjab! Teams reach Libra, the maternal village of MLA Amandeep Kaur
ਪੰਜਾਬ ‘ਚ ED ਦੀ ਰੇਡ! MLA ਅਮਨਦੀਪ ਕੌਰ ਦੇ ਨਾਨਕੇ ਪਿੰਡ ਲਿਬੜਾ ‘ਚ ਪਹੁੰਚੀਆਂ ਟੀਮਾਂ
ਖੰਨਾ (ਆਵਾਜ਼ਿ ਕੌਮ ਬਿਊਰੋ)-ਪੰਜਾਬ ‘ਚ ਕੇਂਦਰੀ ਜਾਂਚ ਏਜੰਸੀ ਈ. ਡੀ. ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਬੁੱਧਵਾਰ ਸਵੇਰੇ ਲਗਭਗ 6 ਵਜੇ ਜਲੰਧਰ ਤੋਂ ਆਈ ਈ. ਡੀ. ਦੀ ਟੀਮ ਨੇ ਦੋ ਗੱਡੀਆਂ ‘ਚ ਪਹੁੰਚ ਕੇ ਖੰਨਾ ਦੇ ਪਿੰਡ ਲਿਬੜਾ ‘ਚ ਇਕ ਘਰ ‘ਚ ਛਾਪੇਮਾਰੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਹ ਘਰ ਮੋਗਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦਾ ਨਾਨਕਾ ਪਿੰਡ ਹੈ। ਜਾਂਚ ਟੀਮ ਨੇ ਘਰ ‘ਚ ਮੌਜੂਦ ਪਰਿਵਾਰਕ ਮੈਂਬਰਾਂ ਦੇ ਮੋਬਾਇਲ ਫੋਨ ਆਪਣੇ ਕਬਜ਼ੇ ਵਿੱਚ ਲੈ ਲਏ ਹਨ। ਇਸ ਦੇ ਨਾਲ ਹੀ ਟੀਮ ਵੱਲੋਂ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਬੈਂਕ ਖ਼ਾਤਿਆਂ ਸਮੇਤ ਵਿੱਤੀ ਲੈਣ-ਦੇਣ ਦੀ ਜਾਣਕਾਰੀ ਖੰਘਾਲੀ ਜਾ ਰਹੀ ਹੈ। ਈ. ਡੀ. ਦੀ ਟੀਮ ਘਰ ‘ਚ ਮੌਜੂਦ ਦਸਤਾਵੇਜ਼ਾਂ ਅਤੇ ਹੋਰ ਜ਼ਰੂਰੀ ਜਾਣਕਾਰੀਆਂ ਦੀ ਵੀ ਜਾਂਚ ਕਰ ਰਹੀ ਹੈ। ਫਿਲਹਾਲ ਈ. ਡੀ. ਵੱਲੋਂ ਕਿਸ ਮਾਮਲੇ ਵਿਚ ਛਾਪੇਮਾਰੀ ਕੀਤੀ ਗਈ ਹੈ, ਇਸ ਦੀ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

