Three family members died by suicide due to a lack of money for cancer treatment
ਕੈਂਸਰ ਦੇ ਇਲਾਜ ਲਈ ਪੈਸੇ ਨਾ ਹੋਣ ’ਤੇ ਪਰਿਵਾਰ ਦੇ 3 ਮੈਂਬਰਾਂ ਨੇ ਕੀਤੀ ਖ਼ੁਦਕੁਸ਼ੀ
ਪਾਲਘਰ (ਆਵਾਜ਼ਿ ਕੌਮ ਬਿਊਰੋ)-ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਵਿਰਾਰ ’ਚ ਕੈਂਸਰ ਤੋਂ ਪੀੜਤ ਇਕ ਵਿਅਕਤੀ ਅਤੇ ਉਸ ਦੇ 3 ਭਰਾਵਾਂ ’ਚੋਂ 2 ਨੇ ਆਰਥਿਕ ਤੰਗੀ ਕਾਰਨ ਕਥਿਤ ਤੌਰ ’ਤੇ ਚੂਹੇ ਮਾਰਨ ਵਾਲੀ ਦਵਾਈ ਖਾ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਦੱਸਿਆ ਕਿ ਵਿਰਾਰ ਦੇ ਗਲੋਬਲ ਸਿਟੀ ਸਥਿਤ ਇਕ ਫਲੈਟ ’ਚੋਂ ਬੁੱਧਵਾਰ ਰਾਤ ਕਰੀਬ 9.30 ਵਜੇ ਬਦਬੂ ਆਉਣ ’ਤੇ ਗੁਆਂਢੀਆਂ ਨੇ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਕੁਮਾਰ ਮਨਸੁਖਲਾਲ ਮਹਿਤਾ (50), ਦੀਪਕ ਮਨਸੁਖਲਾਲ ਮਹਿਤਾ (52) ਅਤੇ ਖੇਵਨਾ ਮਨਸੁਖਲਾਲ ਮਹਿਤਾ (48) ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ।

