Helicopter traveling from Badrinath to Dehradun goes missing; 6 people were on board
ਬਦਰੀਨਾਥ ਤੋਂ ਦੇਹਰਾਦੂਨ ਆ ਰਿਹਾ ਹੈਲੀਕਾਪਟਰ ‘ਲਾਪਤਾ’, 6 ਲੋਕ ਸਨ ਸਵਾਰ
ਚਮੋਲੀ (ਆਵਾਜ਼ਿ ਕੌਮ ਬਿਊਰੋ)- ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ‘ਚ ਬਦਰੀਨਾਥ ਤੋਂ ਦੇਹਰਾਦੂਨ ਆ ਰਿਹਾ ਇਕ ਹੈਲੀਕਾਪਟਰ ਲਾਪਤਾ ਹੋ ਗਿਆ ਹੈ। ਹੈਲੀਕਾਪਟਰ ਚਾਰਲੀ ਐਕਸਰੇਅ ਕੰਪਨੀ ਦਾ ਦੱਸਿਆ ਜਾ ਰਿਹਾ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਇਸ ‘ਚ 5 ਯਾਤਰੀਆਂ ਅਤੇ ਇਕ ਪਾਇਲਟ ਸਮੇਤ 6 ਲੋਕ ਸਵਾਰ ਸਨ। ਲਾਪਤਾ ਹੈਲੀਕਾਪਟਰ ਦਾ ਪਤਾ ਲਗਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਇਕ ਦੂਜੇ ਹੈਲੀਕਾਪਟਰ ਰਾਹੀਂ ਹਵਾਈ ਖੋਜ ਟੀਮ ਭੇਜੀ ਹੈ। ਵੱਧ ਜਾਣਕਾਰੀ ਦੀ ਉਡੀਕ ਹੈ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਟਵੀਟ ਕੀਤਾ,”ਜੋਸ਼ੀਮਠ ਕੋਲ ਚਾਈ ਪਿੰਡ ਨੇੜੇ ਇਕ ਹੈਲੀਕਾਪਟਰ ਕ੍ਰੈਸ਼ ਹੋਣ ਦੀ ਦੁਖ਼ਦ ਖਬਰ ਮਿਲੀ ਹੈ। ਜ਼ਿਲ੍ਹਾ ਪ੍ਰਸ਼ਾਸਨ, ਆਫ਼ਤ ਪ੍ਰਬੰਧਨ ਵਿਭਾਗ ਅਤੇ ਐੱਸਡੀਆਰਐੱਫ ਵਲੋਂ ਸੰਯੁਕਤ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਮੈਂ ਇਸ ਪੂਰੀ ਘਟਨਾ ‘ਤੇ ਲਗਾਤਾਰ ਨਜ਼ਰ ਰੱਖ ਰਿਹਾ ਹਾਂ। ਗੰਭੀਰ ਰੂਪ ਨਾਲ ਜ਼ਖ਼ਮੀ ਲੋਕਾਂ ਨੂੰ ਬਿਹਤਰ ਇਲਾਜ ਲਈ ਤੁਰੰਤ ਏਅਰਲਿਫਟ ਕਰ ਕੇ ਵੱਡੇ ਹਸਪਤਾਲਾਂ ‘ਚ ਭੇਜਣ ਦੇ ਨਿਰਦੇਸ਼ ਦਿੱਤੇ ਗਏ ਹਨ। ਪਰਮਾਤਮਾ ਤੋਂ ਯਾਤਰੀਆਂ ਦੇ ਸਹੀ ਸਲਾਮਤ ਹੋਣ ਦੀ ਕਾਮਨਾ ਕਰਦਾ ਹਾਂ।”

