Khanna incident has exposed the true face of Punjab Police: Harsimrat Badal
ਖੰਨਾ ਕਾਂਡ ਨਾਲ ਪੰਜਾਬ ਪੁਲਸ ਦਾ ਅਸਲੀ ਚਿਹਰਾ ਬੇਨਕਾਬ ਹੋਇਆ : ਹਰਸਿਮਰਤ ਬਾਦਲ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਖੰਨਾ ’ਚ ਏ. ਐੱਸ. ਆਈ. ਵੱਲੋਂ ਨਸ਼ਾ ਪਲਾਂਟ ਕਰਨ ਵਾਲੀ ਵਾਇਰਲ ਵੀਡੀਓ ’ਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸੋਸ਼ਲ ਮੀਡੀਆ ’ਤੇ ਲਿਖੀ ਪੋਸਟ ’ਚ ਕਿਹਾ ਕਿ ਇਸ ਵੀਡੀਓ ਨਾਲ ਪੰਜਾਬ ਪੁਲਸ ਦਾ ਅਸਲੀ ਚਿਹਰਾ ਬੇਨਕਾਬ ਹੋ ਗਿਆ ਹੈ, ਜੋ ਇਹ ਸਾਬਿਤ ਕਰਦਾ ਹੈ ਕਿ ਪੰਜਾਬ ’ਚ ਨਸ਼ਾ ਕਿਉਂ ਖ਼ਤਮ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਨਸ਼ਿਆਂ ਦਾ ਕਾਰੋਬਾਰ ਪੁਲਸ-ਸਮੱਗਲਰ-ਪ੍ਰਸ਼ਾਸਨ-ਨੇਤਾ ਦੇ ਡੂੰਘੇ ਗੱਠਜੋੜ ਕਰ ਕੇ ਫਲ-ਫੁੱਲ ਰਿਹਾ ਹੈ। ਜਦੋਂ ਨਸ਼ੇ ਨਾਲ ਲੜਨ ਵਾਲੇ ਹੀ ਨਸ਼ਾ ਫੈਲਾਉਣ ਦੇ ਦੋਸ਼ੀ ਬਣ ਜਾਣ, ਤਾਂ ਪੰਜਾਬ ਨਸ਼ਾ-ਮੁਕਤ ਕਿਵੇਂ ਹੋਵੇਗਾ?

