Cyclone Vayu: Lakhs of people have started leaving their homes, schools and colleges have been closed, dozens of flights have been cancelled
ਚੱਕਰਵਾਤੀ ਤੂਫਾਨ ਦਾ ਕਹਿਰ ! ਘਰ ਛੱਡਣ ਲੱਗੇ ਲੱਖਾਂ ਲੋਕ, ਸਕੂਲਾਂ-ਕਾਲਜਾਂ ‘ਚ ਛੁੱਟੀ, ਦਰਜਨਾਂ ਫਲਾਈਟਾਂ ਰੱਦ
Mumbai, (ਆਵਾਜ਼ਿ ਕੌਮ ਬਿਊਰੋ)-ਭਿਆਨਕ ਚੱਕਰਵਾਤੀ ਤੂਫਾਨ ‘ਮੁਰਾਸੂ’ ਨੇ ਕਹਿਰ ਮਚਾਇਆ ਹੋਇਆ ਹੈ। ਇਸ ਦੌਰਾਨ ਲੱਖਾਂ ਲੋਕ ਘਰ ਛੱਡਣ ਨੂੰ ਮਜਬੂਰ ਹੋ ਗਏ ਹਨ ਅਤੇ ਸਕੂਲਾਂ-ਕਾਲਜਾਂ ‘ਚ ਛੁੱਟੀ ਕਰ ਦਿੱਤੀ ਗਈ। ਚੱਕਰਵਾਤੀ ਤੂਫਾਨ ‘ਮੁਰਾਸੂ’ ਨੇ ਮੰਗਲਵਾਰ ਤੜਕੇ ਆਂਧਰਾ ਪ੍ਰਦੇਸ਼ ਦੇ ਤੱਟਵਰਤੀ ਇਲਾਕੇ ‘ਚ ਦਸਤਕ ਦਿੱਤੀ। ਇਸ ਦੌਰਾਨ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ। ਮੰਗਲਵਾਰ ਸਵੇਰੇ 5.30 ਵਜੇ ਤੂਫ਼ਾਨ ਦਾ ਕੇਂਦਰ ਤੱਟ ਪਾਰ ਕਰ ਗਿਆ। ਤੇਜ਼ ਹਵਾਵਾਂ ਕਾਰਨ ਹਜ਼ਾਰਾਂ ਦਰੱਖਤ ਉਖੜ ਗਏ ਅਤੇ ਬਿਜਲੀ ਦੇ ਸੈਂਕੜੇ ਖੰਭੇ ਨੁਕਸਾਨ ਗਏ ਹਨ। ਭਾਰੀ ਬਾਰਿਸ਼ ਕਾਰਨ ਸੜਕਾਂ ਡੁੱਬ ਗਈਆਂ ਅਤੇ ਹਾਈਵੇਅ ‘ਤੇ ਵਾਹਨ ਫਸ ਗਏ। ਉੱਥੇ ਹੀ ਲੱਖਾਂ ਲੋਕਾਂ ਨੂੰ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਹੈ। ਖ਼ਰਾਬ ਮੌਸਮ ਕਾਰਨ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ (12 ਉਡਾਣਾਂ), ਵਿਸ਼ਾਖਾਪਟਨਮ (4) ਅਤੇ ਤਿਰੂਪਤੀ (3) ਸਮੇਤ ਕੁੱਲ 19 ਘਰੇਲੂ ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਚੇਨੱਈ ਹਵਾਈ ਅੱਡੇ ‘ਤੇ ਵੀ ਕਈ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਤਮਿਲਨਾਡੂ ਦੇ ਚੇਨੱਈ, ਤਿਰੂਵੱਲੂਰ, ਚੇਂਗਲਪੱਟੂ, ਕਾਂਚੀਪੁਰਮ ਅਤੇ ਨੀਲਗਿਰੀ ਵਰਗੇ ਜ਼ਿਲ੍ਹਿਆਂ ‘ਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦਰਜ ਕੀਤੀ ਜਾ ਰਹੀ ਹੈ, ਜਿਸ ਕਾਰਨ ਸਕੂਲਾਂ ਅਤੇ ਕਾਲਜਾਂ ‘ਚ ਛੁੱਟੀ ਘੋਸ਼ਿਤ ਕਰ ਦਿੱਤੀ ਗਈ ਹੈ। ਓਡੀਸ਼ਾ ਦੇ ਵੀ ਕਈ ਜ਼ਿਲ੍ਹਿਆਂ ‘ਚ ਬਾਰਿਸ਼ ਕਾਰਨ ਵਿਦਿਅਕ ਅਦਾਰੇ ਬੰਦ ਕਰ ਦਿੱਤੇ ਗਏ ਹਨ। ਓਡੀਸ਼ਾ ਸਰਕਾਰ ਨੇ ਆਪਣੇ 5 ਦੱਖਣੀ ਜ਼ਿਲ੍ਹਿਆਂ ‘ਚੋਂ 1.60 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਹੈ। ਰਾਹਤ ਕਾਰਜਾਂ ਲਈ 1,139 ਰਾਹਤ ਕੈਂਪ ਤਿਆਰ ਕੀਤੇ ਗਏ ਹਨ, ਜਿੱਥੇ 3.33 ਲੱਖ ਲੋਕਾਂ ਦੇ ਠਹਿਰਨ ਦਾ ਪ੍ਰਬੰਧ ਹੈ। ਗੁਆਂਢੀ ਰਾਜਾਂ ਤਮਿਲਨਾਡੂ ਅਤੇ ਕਰਨਾਟਕ ਵੱਲੋਂ ਵੀ ਆਂਧਰਾ ਪ੍ਰਦੇਸ਼ ਦੀ ਮਦਦ ਲਈ ਵਿਸ਼ੇਸ਼ ਬਿਜਲੀ ਕਾਮੇ, ਕ੍ਰੇਨਾਂ ਅਤੇ ਡ੍ਰਿਲਿੰਗ ਮਸ਼ੀਨਾਂ ਭੇਜੀਆਂ ਗਈਆਂ ਹਨ ਤਾਂ ਜੋ ਤੂਫ਼ਾਨ ਤੋਂ ਬਾਅਦ ਪ੍ਰਭਾਵਿਤ ਸੇਵਾਵਾਂ ਨੂੰ ਤੁਰੰਤ ਬਹਾਲ ਕੀਤਾ ਜਾ ਸਕੇ।

